23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਬਰਨਾਲਾਂ ਕਲਾਂ ਵਿਖੇ ਸ਼ੁਰੂ

ਅਜੀਤ ਡੈਸਕ 21-11-2025
ਨਵਾਂਸ਼ਹਿਰ, 20 ਨਵੰਬਰ (ਜਸਬੀਰ ਸਿੰਘ ਨੂਰਪੁਰ) - ਡਾਇਰੈਕਟਰ ਸਿਖਲਾਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀਮਤੀ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਵਰਿੰਦਰ ਕੁਮਾਰ ਡਾਇਟ ਪਿ੍ੰਸੀਪਲ ਦੀ ਅਗਵਾਈ ਹੇਠ ਬਲਾਕ ਪੱਧਰੀ ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾਂ ਕਲਾਂ ਬਲਾਕ ਨਵਾਂ ਸ਼ਹਿਰ ਵਿਖੇ ਸ਼ੁਰੂ ਹੋਈ | ਟ੍ਰੇਨਿੰਗ ਵਿੱਚ ਬਲਾਕ ਮਾਸਟਰ ਗੁਰਦਿਆਲ ਮਾਨ, ਸਪਨਾ ਬੱਸੀ, ਨਰੇਸ਼ ਕੁਮਾਰ ਅਤੇ ਕੁਲਦੀਪ ਕੌਰ ਮਾਨ ਵਲੋਂ ਪਹਿਲੇ ਦਿਨ ਪੰਜਾਬੀ ਵਿਸ਼ੇ ਦੀ ਸਮਝ ਅਤੇ ਬੱਚਿਆਂ ਦੀ ਭਾਸ਼ਾ ਵਿੱਚ ਮੁਹਾਰਤ ਪੱਕੀ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਜਮਾਤ ਵਿੱਚ ਚਾਰ ਬਲਾਕ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬੱਚਿਆਂ ਅੰਦਰ ਭਾਸ਼ਾ ਦਾ ਵਧੀਆ ਵਿਕਾਸ ਅਤੇ ਚੰਗੀ ਸੂਝ ਬੂਝ ਪੈਦਾ ਹੋ ਸਕਦੀ ਹੈ | ਉਨ੍ਹਾਂ ਛੋਟੇ ਬੱਚਿਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਉੱਤੇ ਜੋਰ ਦਿੰਦਿਆਂ ਕਿਹਾ ਇਸ ਵਿਧੀ ਨਾਲ ਬੱਚੇ ਜਲਦੀ ਅਤੇ ਵਧੇਰੇ ਰੁਚੀ ਨਾਲ ਸਿੱਖਦਾ ਹੈ ਜਿਸ ਨਾਲ ਕਿ ਬੱਚੇ ਦੇ ਗਿਆਨ ਵਿੱਚ ਸਥਾਈ ਵਾਧਾ ਹੁੰਦਾ ਹੈ | ਇਸ ਟ੍ਰੇਨਿੰਗ ਵਿੱਚ ਬਲਕਾਰ ਚੰਦ ਟ੍ਰੇਨਿੰਗ ਇੰਚਾਰਜ਼, ਹੰਸ ਰਾਜ ਅਤੇ ਬਲਵੀਰ ਕੌਰ ਦੋਵੇ ਸੈਂਟਰ ਹੈੱਡ ਟੀਚਰਜ਼, ਕੰਮਲਜੀਤ ਕੌਰ, ਰੋਮਿਲਾ ਕੁਮਾਰੀ, ਮੋਨਿਕਾ ਗੁਲਾਟੀ, ਵਰਿੰਦਰ ਕੁਮਾਰ, ਕੁਲਵਿੰਦਰ ਕੌਰ, ਨਿਸ਼ਾ, ਅਮਨਦੀਪ ਕੌਰ ਜੌਹਰ, ਕਿ੍ਸ਼ਮਾ ਬਾਲੀ, ਸੁਨੀਲ ਦੱਤ, ਪਰਮਜੀਤ ਕੌਰ, ਸੌਰਵ, ਸੁਰਿੰਦਰ ਕੌਰ ਅਤੇ ਭਰਪੂਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਧੂ ਹਸਪਤਾਲ ਵਲੋਂ ਪਿੰਡ ਲੰਗੜੋਆ 'ਚ ਵੱਖ-ਵੱਖ ਬਿਮਾਰੀਆਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਨਹਿਰਾਂ 'ਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦੀ ਚੇਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।