23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਘਰਾਂ ਦੇ ਆਲੇ-ਦੁਆਲੇ ਗੰਦਾ ਪਾਣੀ ਜਮ੍ਹਾ ਨਾ ਹੋਣ ਦਿਓ

ਅਜੀਤ ਡੈਸਕ 21-11-2025
ਸੜੋਆ, 20 ਨਵੰਬਰ (ਹਰਮੇਲ ਸਹੂੰਗੜਾ) - ਐਸ.ਐਮ.ਓ ਡਾਕਟਰ ਜਤਿੰਦਰ ਸਿੰਘ ਸਹੋਤਾ ਸੀ. ਐਚ.ਸੀ ਸੜੋਆ ਦੀ ਅਗਵਾਈ ਹੇਠ ਪਿੰਡ ਸਹੂੰਗੜਾ ਵਿਖੇ ਡੇਂਗੂ ਦੇ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਆਦਰਸ਼ ਕੁਮਾਰ ਨੇ ਕਿਹਾ ਕਿ ਫਰਿਜ ਦੀਆਂ ਟਰੇਆਂ ਨੂੰ ਸਾਨੂੰ ਸਾਫ਼ ਰੱਖਣਾ ਚਾਹੀਦਾ ਹੈ | ਇਨ੍ਹਾਂ 'ਚ ਪਾਣੀ ਜਮ੍ਹਾਂ ਹੋ ਕੇ ਮੱਛਰ ਪੈਦਾ ਹੁੰਦਾ ਹੈ | ਉਹ ਮੱਛਰ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ | ਇਸ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਟਾਇਰ ਟਿਊਬਾਂ ਵਿੱਚ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ ਅਗਰ ਕਿਸੇ ਨੂੰ ਵੀ ਕੋਈ ਡੇਂਗੂ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਨੇੜਲੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ | ਇਸ ਦੌਰਾਨ ਪਿੰਡ ਵਿੱਚ ਘਰ-ਘਰ ਜਾ ਕੇ ਡੇਂਗੂ ਦੇ ਸਰਵੇ ਵੀ ਕੀਤੇ ਗਏ | ਇਸ ਮੌਕੇ ਗੁਰਕਿਰਪਾਲ ਸਿੰਘ ਸੰਧੂ, ਹਰਜਿੰਦਰ ਸਿੰਘ, ਗੁਰਪਾਲ ਕੌਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬੁੱਧ ਸਿੰਘ ਢਾਹਾਂ ਦਾ 100ਵਾਂ ਜਨਮ ਦਿਨ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜ਼ਾਰਾ ਵਿਖੇ 5 ਦਸੰਬਰ ਨੂੰ ਮਨਾਇਆ... ਅਗਲੀ ਖ਼ਬਰ ਮਜਾਰੀ ਖੇਤਰ ਦੀਆਂ ਪੇਂਡੂ ਲਿੰਕ ਸੜਕਾਂ ਦੀ ਖਸਤਾ ਹਾਲਤ ਤੋਂ ਲੋਕ ਦੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।