ਮਜਾਰੀ/ਸਾਹਿਬਾ, 20 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਖੇਤਰ ਦੇ ਵੱਖ-ਵੱਖ ਪਿੰਡਾਂ ਨੂੰ ਆਪਸ ਵਿਚ ਜੋੜਦੀਆਂ ਲਿੰਕ ਸੜਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ | ਜਿਨ੍ਹਾਂ ਤੋਂ ਆਉਣ-ਜਾਣ ਵਾਲੇ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਹ ਸੜਕਾਂ ਕਾਫ਼ੀ ਸਮਾਂ ਪਹਿਲਾਂ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ | ਇਨ੍ਹਾਂ ਵਿਚ ਕਸਬਾ ਮਜਾਰੀ ਤੋਂ ਮਹਿੰਦਪੁਰ ਤੇ ਰੁੱੜਕੀ ਮੁਗ਼ਲਾਂ ਤੇ ਰੱਕੜਾਂ ਢਾਹਾ ਦੀਆਂ ਸੜਕਾਂ, ਪਿੰਡ ਗੁੱਲਪੁਰ ਦੀ ਫਿਰਨੀ ਤੋਂ ਕਰਾਵਰ, ਮਜਾਰੀ-ਖੁਰਦਾਂ ਸੜਕ ਨੂੰ ਮਿਲਦੀ ਸੜਕ ਚਣਕੋਈ ਤੋਂ ਬਛੌੜੀ, ਕੌਲਗੜ੍ਹ ਤੋਂ ਚਣਕੋਆ, ਬਛੌੜੀ ਤੇ ਰੁੱੜਕੀ ਕਲਾਂ ਤੱਕ ਸੜਕਾਂ, ਪਿੰਡ ਸਜਾਵਲਪੁਰ ਦੀ ਫਿਰਨੀ ਅਤੇ ਪਿੰਡ ਭਾਰਾਪੁਰ ਨੂੰ ਜਾਂਦੀਆਂ ਦੋਵੇਂ ਲਿੰਕ ਸੜਕਾਂ, ਭਾਰਾਪੁਰ ਦੀ ਫਿਰਨੀ ਤੇ ਪਿੰਡ ਛਦੌੜੀ, ਸਾਹਿਬਾ ਨੂੰ ਜਾਂਦੀਆਂ ਸੜਕਾਂ, ਪਿੰਡ ਸਾਹਦੜਾ ਦੀ ਫਿਰਨੀ ਤੇ ਟੱਪਰੀਆਂ ਰਾਣੇਵਾਲ ਤੇ ਭਨੂੰ ਨੂੰ ਜਾਂਦੀਆਂ ਸੜਕਾਂ, ਪਿੰਡ ਛਦੌੜੀ ਦੀ ਚਾਰ ਚੁਫੇਰੇ ਫਿਰਨੀ, ਐਸ.ਸੀ ਬਸਤੀ ਤੋਂ ਵਾਇਆ ਸ਼ਮਸ਼ਾਨਘਾਟ ਦਿਆਲਾ ਤੱਕ ਅਤੇ ਅਟਾਲ ਮਜਾਰਾ ਨੂੰ ਗਈ ਸੜਕ, ਸਾਹਿਬਾ ਦੀ ਫਿਰਨੀ ਤੇ ਅਟਾਲ ਮਜਾਰਾ ਵੱਲ ਨੂੰ ਜਾਂਦੀ ਸੜਕ, ਰੱਕੜਾਂ ਢਾਹਾ ਦੀ ਫਿਰਨੀ ਤੇ ਆਲੇ-ਦੁਆਲੇ ਵੱਖ-ਵੱਖ ਪਿੰਡਾਂ ਨੂੰ ਨਿਕਲਦੀਆਂ ਸੜਕਾਂ, ਹਿਆਤਪੁਰ ਰੁੜਕੀ ਦੀ ਫਿਰਨੀ ਤੇ ਆਲੇ-ਦੁਆਲੇ ਨੂੰ ਨਿਕਲਦੀਆਂ ਸੜਕਾਂ, ਜੈਨਪੁਰ ਦੀ ਫਿਰਨੀ ਤੇ ਬੜਵਾ ਤੇ ਰੱਕੜਾਂ ਢਾਹਾ ਨੂੰ ਨਿਕਲਦੀਆਂ ਸੜਕਾਂ, ਸਿੰਬਲ ਮਜਾਰਾ ਤੋਂ ਚੁਸ਼ਮਾਂ, ਜਾਡਲੀ ਤੇ ਚਣਕੋਆ ਨੂੰ ਜਾਂਦੀਆਂ ਸੜਕਾਂ, ਪਿੰਡ ਜਾਡਲੀ ਦੀ ਫਿਰਨੀ ਤੇ ਰਾਸ਼ਟਰੀ ਮਾਰਗ ਨੂੰ ਜਾਂਦੀ ਸੜਕ, ਪਿੰਡ ਮਹਿੰਦਪੁਰ ਦੀ ਫਿਰਨੀ, ਪਿੰਡ ਬਕਾਪੁਰ ਦੀ ਤੇ ਵੱਖ-ਵੱਖ ਪਿੰਡਾਂ ਨੂੰ ਆਉਣ-ਜਾਣ ਵਾਲੀਆਂ ਸੜਕਾਂ ਸਮੇਤ ਇਲਾਕੇ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ | ਜਿਸ ਵੱਲ ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਵਲੋਂ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ | ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਦੀ ਪਹਿਲ ਦੇ ਅਧਾਰ 'ਤੇ ਮੁਰੰਮਤ ਕਰਵਾਈ ਜਾਵੇ |