23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਾਬਾ ਬੁੱਧ ਸਿੰਘ ਢਾਹਾਂ ਦਾ 100ਵਾਂ ਜਨਮ ਦਿਨ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜ਼ਾਰਾ ਵਿਖੇ 5 ਦਸੰਬਰ ਨੂੰ ਮਨਾਇਆ ਜਾਵੇਗਾ - ਬੀਬੀ ਸ਼ੁਸ਼ੀਲ ਕੌਰ

ਅਜੀਤ ਡੈਸਕ 21-11-2025
ਪੋਜੇਵਾਲ ਸਰਾਂ, 20 ਨਵੰਬਰ (ਨਵਾਂਗਰਾਈਾ) - ਲੋੜਵੰਦ ਸਮਾਜ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਤਕਨੀਕੀ ਸਿੱਖਿਆ ਦੇਣ ਦੇ ਮੁਦੱਈ, ਸੇਵਾ ਦੇ ਪੁੰਜ, ਨਿਰਸਵਾਰਥ ਭਾਵਨਾ ਨਾਲ ਲਬਰੇਜ਼ ਅਤੇ ਨਿਰੋਗ ਸਮਾਜ ਦੀ ਸਿਰਜਣਾ ਦਾ ਸੁਪਨਾ ਵੇਖਣ ਵਾਲੇ ਮਰਹੂਮ ਬਾਬਾ ਬੁੱਧ ਸਿੰਘ ਦਾ 100ਵਾਂ ਜਨਮ ਦਿਨ ਬੜੀ ਸ਼ਰਧਾ ਤੇ ਸਤਿਕਾਰ ਨਾਲ ਕੁੱਕੜ ਮਜਾਰਾ, ਚਾਂਦਪੁਰ ਰੁੜਕੀ ਮੋੜ ਸ੍ਰੀ ਅਨੰਦਪੁਰ ਸਾਹਿਬ ਮਾਰਗ 'ਤੇ ਸਥਿਤ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਟਰੱਸਟ ਕੰਪਲੈਕਸ ਵਿਖੇ 5 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਬੀਬੀ ਸ਼ੁਸ਼ੀਲ ਕੌਰ ਨੇ ਦੱਸਿਆ ਕਿ ਇਸ ਖ਼ਾਸ ਦਿਨ ਨੂੰ ਮਨਾਉਣ ਲਈ ਟਰੱਸਟ ਵੱਲੋਂ ਤਿੰਨ ਦਿਨ ਦੇ ਪ੍ਰੋਗਰਾਮ ਉਲੀਕੇ ਗਏ ਹਨ | 3 ਦਸੰਬਰ 2025 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਕੀਤੇ ਜਾਣਗੇ | 4 ਦਸੰਬਰ ਨੂੰ ਨੌਜਵਾਨਾਂ ਵੱਲੋਂ ਸਵੈ ਇੱਛਕ ਖੂਨਦਾਨ ਦਾ ਕੈਂਪ ਲਗਾਇਆ ਜਾਵੇਗਾ | 5 ਦਸੰਬਰ ਨੂੰ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ ਤੇ ਧਾਰਮਿਕ ਵਿਚਾਰਾਂ ਕੀਤੀਆਂ ਜਾਣਗੀਆਂ | ਪਹੁੰਚ ਰਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਬਾਬਾ ਜੀ ਦੇ ਜੀਵਨ ਤੇ ਸੇਵਾ ਸੰਘਰਸ਼ ਸਬੰਧੀ ਆਪਣੇ ਵਿਚਾਰਾਂ ਨਾਲ ਚਾਨਣਾ ਪਾਉਣਗੇ ਅਤੇ ਉਪਰੰਤ ਬਾਬਾ ਬੁੱਧ ਸਿੰਘ ਨਾਲ ਜੁੜੇ ਸਮਾਜ ਸੇਵਕਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਗੁਰੂ ਕਾ ਲੰਗਰ ਵਰਤਾਇਆ ਜਾਵੇਗਾ ਅਤੇ ਸਕੂਲੀ ਬੱਚਿਆਂ ਨੂੰ ਵੀ ਉਨ੍ਹਾਂ ਦੀਆਂ ਧਰਮ ਤੇ ਸਮਾਜ ਪ੍ਰਤੀ ਸੇਵਾਵਾਂ ਲਈ ਸਮਰਪਿਤ ਕਾਰਜਾਂ ਸਈ ਸਨਮਾਨ ਦਿੱਤਾ ਜਾਵੇਗਾ | ਬੀਬੀ ਸ਼ੁਸ਼ੀਲ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਾਬਾ ਬੁੱਧ ਸਿੰਘ ਐਸੀ ਸ਼ਖ਼ਸੀਅਤ ਸਨ ਜਿਨ੍ਹਾਂ ਦੋਆਬੇ ਦੇ ਲੋਕਾਂ ਦੀ ਸੇਵਾ ਲਈ ਆਪਣੀ ਵਿਦੇਸ਼ੀ ਪੀ. ਆਰ ਛੱਡ ਕੇ ਸਦਾ ਲਈ ਢਾਹਾਂ ਕਲੇਰਾਂ ਬੰਗਾ ਵਿਖੇ 40 ਸਾਲ ਤੋਂ ਵੱਧ ਸੇਵਾ ਕਰਕੇ ਹਸਪਤਾਲ, ਸਕੂਲ ਅਤੇ ਨਰਸਿੰਗ ਕਾਲਜ ਦੀ ਸਥਾਪਨਾ ਕੀਤੀ ਅਤੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਬੀਤ ਦੇ ਕੰਢੀ ਇਲਾਕੇ ਗੜ੍ਹਸ਼ੰਕਰ ਵਿਖੇ ਸਿਹਤ ਸਹੂਲਤਾਂ ਸ਼ੁਰੂ ਕੀਤੀਆਂ |
ਪਿਛਲੀ ਖ਼ਬਰ ਨਹਿਰਾਂ 'ਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਵਲੋਂ ਸਰਕਾਰ ਵਿਰੁੱਧ ਸੰਘਰਸ਼ ਦੀ ਚੇਤਾਵਨੀ ਅਗਲੀ ਖ਼ਬਰ ਘਰਾਂ ਦੇ ਆਲੇ-ਦੁਆਲੇ ਗੰਦਾ ਪਾਣੀ ਜਮ੍ਹਾ ਨਾ ਹੋਣ ਦਿਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।