23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਦਾਰਾ ਸੁਰਪ੍ਰੀਤ ਪ੍ਰੋਡਕਸ਼ਨ ਵਲੋਂ ਬਸਪਾ ਸਪੋਟਰ ਅਮਰਜੀਤ ਸਿੰਘ ਬੱਧਣ ਕੈਨੇਡਾ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 21-11-2025
ਔੜ/ਝਿੰਗੜਾਂ, 20 ਨਵੰਬਰ (ਕੁਲਦੀਪ ਸਿੰਘ ਝਿੰਗੜ) - ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਬਹੁਜਨ ਸਮਾਜ ਪਾਰਟੀ ਦੇ ਮਿਹਨਤੀ ਤੇ ਸੀਨੀਅਰ ਮਿਸ਼ਨਰੀ ਸਾਥੀ ਐਨ.ਆਰ.ਆਈ ਉੱਘੇ ਸਮਾਜ ਸੇਵਕ ਅਤੇ ਬਸਪਾ ਸਪੋਟਰ ਅਮਰਜੀਤ ਸਿੰਘ ਬੱਧਣ ਕੈਨੇਡਾ ਦਾ ਅਦਾਰਾ ਸੁਰਪ੍ਰੀਤ ਪ੍ਰੋਡਕਸ਼ਨ ਵੱਲੋਂ ਮਿਸ਼ਨ ਦੇ ਸਿਪਾਹੀ ਪੁਰਸਕਾਰ ਨਾਲ ਵਿਸ਼ੇਸ ਸਨਮਾਨ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਤੇ ਨਿਰਮਲ ਕੌਰ ਧੀਰ ਸਾਬਕਾ ਸਰਪੰਚ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਅਮਰਜੀਤ ਸਿੰਘ ਬੱਧਣ ਵਲੋਂ ਪਾਰਟੀ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾਂਦੇ ਯੋਗਦਾਨ ਦੀ ਪ੍ਰਸੰਸਾ ਕੀਤੀ | ਸਮਾਜ ਸੇਵੀ ਅਮਰਜੀਤ ਸਿੰਘ ਬੱਧਣ ਕੈਨੇਡਾ ਨੇ ਸੁਰਪ੍ਰੀਤ ਪ੍ਰੋਡਕਸ਼ਨ ਦੇ ਤੇ ਬਸਪਾ ਦੇ ਸੀਨੀਅਰ ਆਗੂ ਰੂਪ ਲਾਲ ਧੀਰ, ਨਿਰਮਲ ਕੌਰ ਧੀਰ ਸਾਬਕਾ ਸਰਪੰਚ ਵਲੋਂ ਦਿੱਤੇ ਮਾਣ ਸਤਿਕਾਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਇਸ ਪਿਆਰ ਨੂੰ ਹਮੇਸ਼ਾ ਦਿਲ 'ਚ ਵਸਾ ਕੇ ਰੱਖੇਗਾ | ਇਸ ਮੌਕੇ ਰੂਪ ਲਾਲ ਧੀਰ, ਨਿਰਮਲ ਕੌਰ ਧੀਰ ਸਾਬਕਾ ਸਰਪੰਚ, ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਗਿਆਨੀ ਗੁਰਦੀਪ ਸਿੰਘ ਦੀਪ ਉੜਾਪੜ, ਛੋਟੂ ਰਾਮ ਬੱਧਣ ਅਤੇ ਰਾਮ ਸਰੂਪ ਨਿਗਾਹ ਜੁਲਾਹ ਮਾਜਰਾ ਹਾਜ਼ਰ ਸਨ |
ਪਿਛਲੀ ਖ਼ਬਰ ਮਜਾਰੀ ਖੇਤਰ ਦੀਆਂ ਪੇਂਡੂ ਲਿੰਕ ਸੜਕਾਂ ਦੀ ਖਸਤਾ ਹਾਲਤ ਤੋਂ ਲੋਕ ਦੁਖੀ ਅਗਲੀ ਖ਼ਬਰ ਨਗਰ ਕੌਂਸਲ ਨੇ ਸੜਕਾਂ 'ਤੇ ਖੜ੍ਹੀਆਂ ਰੇੜੀਆਂ ਨੂੰ ਪਿੱਛੇ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।