23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨਗਰ ਕੌਂਸਲ ਨੇ ਸੜਕਾਂ 'ਤੇ ਖੜ੍ਹੀਆਂ ਰੇੜੀਆਂ ਨੂੰ ਪਿੱਛੇ ਹਟਾਇਆ

ਅਜੀਤ ਡੈਸਕ 21-11-2025
ਨਵਾਂਸ਼ਹਿਰ, 20 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਪ੍ਰਸ਼ਾਸਨ ਅਤੇ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਗੰਭੀਰ ਹੁੰਦੀ ਜਾ ਰਹੀ ਟਰੈਫ਼ਿਕ ਸਮੱਸਿਆ ਨੂੰ ਦੇਖਦੇ ਹੋਏ, ਪੁਲਿਸ ਦੇ ਅਧਿਕਾਰੀ ਰਜੀਵ ਸਰੀਨ ਅਤੇ ਟਰੈਫ਼ਿਕ ਪੁਲਿਸ ਦੇ ਇੰਚਾਰਜ ਸੁਭਾਸ਼ ਕੁਮਾਰ ਦੀ ਅਗਵਾਈ ਵਿੱਚ ਨਗਰ ਕੌਂਸਲ ਦਫ਼ਤਰ, ਅੰਬੇਡਕਰ ਚੌਂਕ, ਕਚਹਿਰੀ ਰੋਡ ਤੇ 12 ਅਤੇ ਹੋਰ ਥਾਵਾਂ 'ਤੇ ਦੁਕਾਨਾਂ ਤੋਂ ਬਾਹਰ ਸੜਕਾਂ 'ਤੇ ਲੱਗੀਆਂ ਰੇੜੀਆਂ ਨੂੰ ਹਟਾਇਆ ਗਿਆ ਅਤੇ ਕਿਹਾ ਕੀ ਜੇਕਰ ਇਸੇ ਤਰ੍ਹਾਂ ਆਵਾਜਾਈ ਵਿੱਚ ਵਿਘਨ ਪਾਇਆ ਗਿਆ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਹਨਾਂ ਆਮ ਦੁਕਾਨਦਾਰ ਅਤੇ ਖ਼ਾਸ ਕਰਕੇ ਰੇੜੀ ਵਾਲਿਆਂ ਨੂੰ ਕਿਹਾ ਕੀ ਟਰੈਫ਼ਿਕ ਨਿਯਮਾਂ ਦੀ ਸੁਚਾਰੂ ਢੰਗ ਨਾਲ ਪਾਲਣਾ ਕਰਨ ਤਾਂ ਜੋ ਕਿਸੇ ਕਿਸਮ ਦਾ ਵਿਘਨ ਨਾ ਪਾਇਆ ਜਾਵੇ | ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਅਤੇ ਰੇੜੀਆਂ ਵਾਲਿਆਂ ਵੱਲੋਂ ਭੀੜ-ਭਾੜ ਵਾਲੇ ਇਲਾਕੇ ਵਿੱਚ ਰੇੜੀ ਲਿਜਾਉਣ ਕਰਕੇ ਵੀ ਆਵਾਜਾਈ ਵਿੱਚ ਬਹੁਤ ਵਿਘਨ ਪੈਂਦਾ ਹੈ | ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕੀ ਸਮੇਂ-ਸਮੇਂ ਸਿਰ ਇਹ ਕਾਰਵਾਈ ਚੱਲਦੀ ਵੀ ਰਹੇਗੀ |
ਪਿਛਲੀ ਖ਼ਬਰ ਅਦਾਰਾ ਸੁਰਪ੍ਰੀਤ ਪ੍ਰੋਡਕਸ਼ਨ ਵਲੋਂ ਬਸਪਾ ਸਪੋਟਰ ਅਮਰਜੀਤ ਸਿੰਘ ਬੱਧਣ ਕੈਨੇਡਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸ੍ਰੀਨਗਰ ਤੋਂ ਆਰੰਭ ਹੋਇਆ ਨਗਰ ਕੀਰਤਨ 22 ਨੂੰ ਪਹੁੰਚੇਗਾ ਨਵਾਂਸ਼ਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।