ਬੰਗਾ, 18 ਨਵੰਬਰ (ਧਰਮਵੀਰ ਪਾਲ) - 69ਵੀਆਂ ਸਕੂਲ ਗੇਮਸ ਸਟੇਟ ਕਰਾਟੇ ਚੈਂਪੀਅਨਸ਼ਿਪ 2025 ਵਿੱਚੋ- 54 ਕਿਲੋ ਭਾਰ ਵਰਗ ਵਿੱਚ ਖੇਡਦਿਆਂ ਤਗਮੇ ਜਿੱਤ ਕੇ ਆਏ ਪ੍ਰਭਵੀਰ ਸਿੰਘ ਕੈਂਥ ਨੂੰ ਬੰਗਾ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਂਝੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਤਨਾਮ ਸਿੰਘ ਐਸ. ਐਚ. ਓ ਬੰਗਾ ਅਤੇ ਅਰੁਣ ਘਈ ਡਾਇਰੈਕਟਰ ਐਨ.ਵਾਈ. ਏ ਇੰਡੀਆ ਨੇ ਜੇਤੂ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੂੰ ਸਨਮਾਨਿਤ ਕੀਤਾ ਅਤੇ ਆਪਣੀਆਂ ਸ਼ੁੱਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ | ਇਸ ਮੌਕੇ 'ਤੇ ਸਤਨਾਮ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਜਾਣਾ ਚਾਹੀਦਾ ਹੈ | ਖੇਡਾਂ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਬੱਚੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਦੇ ਹਨ | ਉਹਨਾਂ ਕਿਹਾ ਕਿ ਖੇਡਾਂ ਸਾਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ | ਇਸ ਮੌਕੇ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ, ਨੈਸ਼ਨਲ ਕਰਾਟੇ ਖਿਡਾਰਨ ਮਨਕੀਰਤ ਕੌਰ ਕੈਂਥ, ਇੰਦਰਜੀਤ ਸਿੰਘ ਮਾਨ ਸੀਨੀਅਰ ਆਪ ਆਗੂ, ਸਚਿਨ ਘਈ ਐਕਸ ਐਮ.ਸੀ, ਕੁਲਦੀਪ ਸਿੰਘ ਰਾਣਾ ਪਾਵਰ ਲਿਫਟਿੰਗ ਏਸ਼ੀਆ ਚੈਂਪੀਅਨ, ਪਰਮਜੀਤ ਸਿੰਘ ਪੰਮਾ ਆਦੀ ਹਾਜਰ ਸਨ |