20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਲਾਈਫ ਕੇਅਰ ਫਾਊਾਡੇਸ਼ਨ ਚੈਰੀਟੇਬਲ ਵਲੋਂ ਲੈਬਾਰਟਰੀ ਦਾ ਉਦਘਾਟਨ

ਅਜੀਤ ਡੈਸਕ 07-11-2025
ਮਜਾਰੀ/ਸਾਹਿਬਾ, 6 ਨਵੰਬਰ (ਨਿਰਮਲਜੀਤ ਸਿੰਘ ਚਾਹਲ) - ਲਾਈਫ ਕੇਅਰ ਫਾਊਾਡੇਸ਼ਨ ਚੈਰੀਟੇਬਲ ਵਲੋਂ ਕਸਬਾ ਮਜਾਰੀ ਵਿਖੇ ਇਲਾਕੇ ਦੀਆਂ ਸੰਗਤਾਂ ਦੀ ਮੰਗ 'ਤੇ ਗੁਰਦਆਰਾ ਸਿੰਘ ਸਭਾ ਮਜਾਰੀ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੈਰੀਟੇਬਲ ਲੈਬੋਰੇਟਰੀ ਖੋਲ੍ਹੀ ਗਈ | ਜਿਸ ਦਾ ਉਦਘਾਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਹੀ ਵਲੋਂ ਅਰਦਾਸ ਕਰਕੇ ਕੀਤਾ ਗਿਆ | ਇਸ ਮੌਕੇ ਚੈਰੀਟੇਬਲ ਦੇ ਏਰੀਆ ਮੈਨੇਜਰ ਦਲਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਪੰਜਾਬ 'ਚ ਇਹ 154ਵੀਂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 5ਵੀਂ ਲੈਬੋਰੇਟਰੀ ਖੋਲ੍ਹੀ ਗਈ ਹੈ | ਜੋ ਐਨ. ਏ. ਬੀ. ਐਲ. ਤੋਂ ਮਾਨਤਾ ਪ੍ਰਾਪਤ ਹੈ | ਇਸ ਲੈਬੋਰੇਟਰੀ 'ਚ ਨਾ ਮੁਨਾਫਾ ਨਾ ਲੌਸ 'ਤੇ 75 ਫੀਸਦੀ ਛੋਟ 'ਤੇ ਵਿਸ਼ਵ ਪੱਧਰ ਦੀਆਂ ਅਧੁਨਿਕ ਮਸ਼ੀਨਾਂ ਨਾਲ ਸਿਖਰਲੇ ਪੱਧਰ ਦੇ ਸਰੀਰ ਦੇ ਸਾਰੇ ਟੈੱਸਟ ਹਰ ਰੋਜ਼ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਟੈੱਸਟ ਕੀਤੇ ਜਾਇਆ ਕਰਨਗੇ | ਸਾਡਾ ਮਕਸਦ ਹਰ ਮਰੀਜ਼ ਨੂੰ ਇਕ ਚੰਗੀ ਰਿਪੋਰਟ ਪ੍ਰਦਾਨ ਕਰਨਾ ਹੈ | ਜਿਸ ਉੱਤੇ ਉਸ ਦਾ ਬਿਲਕੁਲ ਸਟੀਕ ਤੇ ਸਸਤਾ ਇਲਾਜ ਹੋ ਸਕੇ | ਇਸ ਮੌਕੇ ਬਖਸ਼ੀਸ ਸਿੰਘ, ਮਨਜਿੰਦਰ ਸਿੰਘ, ਨੇਹਾ, ਬਾਬਾ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ਪਨੇਸਰ, ਅਮਰਜੀਤ ਕੌਰ ਆਦਿ ਹਾਜਰ ਸਨ |
ਪਿਛਲੀ ਖ਼ਬਰ ਪਿੰਡ ਲਧਾਣਾ ਉੱਚਾ ਵਿਖੇ ਪ੍ਰਕਾਸ਼ ਪੁਰਬ ਸਮਾਗਮ 10 ਨੂੰ ਅਗਲੀ ਖ਼ਬਰ ਜਲਾਲਪੁਰ ਨੇ ਗੋਲੂ ਮਾਜਰਾ ਦੀ ਪੰਚਾਇਤ ਨੂੰ ਦਿੱਤੀ ਇਕ ਲੱਖ ਰੁਪਏ ਦੀ ਗਰਾਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।