20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜਲਾਲਪੁਰ ਨੇ ਗੋਲੂ ਮਾਜਰਾ ਦੀ ਪੰਚਾਇਤ ਨੂੰ ਦਿੱਤੀ ਇਕ ਲੱਖ ਰੁਪਏ ਦੀ ਗਰਾਂਟ

ਅਜੀਤ ਡੈਸਕ 07-11-2025
ਕਾਠਗੜ੍ਹ, 6 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਤੇ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਇੱਕ ਲੱਖ ਰੁਪਏ ਦੀ ਗਰਾਂਟ ਪਿੰਡ ਗੋਲੂਮਾਜਰਾ ਦੀ ਪੰਚਾਇਤ ਨੂੰ ਦਿੱਤੀ | ਸਤਨਾਮ ਜਲਾਲਪੁਰ ਚੇਅਰਮੈਨ ਪਲਾਨਿੰਗ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹ ਗਰਾਂਟ ਪਿੰਡ ਦੇ ਖੇਡ ਮੈਦਾਨ ਨੂੰ ਤਿਆਰ ਕਰਨ ਲਈ ਦਿੱਤੀ ਗਈ ਹੈ | ਉਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੇ ਨੌਜਵਾਨ ਖੇਡਾਂ ਨਾਲ ਜੁੜਨਗੇ ਤਾਂ ਜਿੱਥੇ ਉਹ ਨਸ਼ੇ ਤੋਂ ਦੂਰ ਰਹਿਣਗੇ, ਉੱਥੇ ਹੀ ਉਹਨਾਂ ਦਾ ਭਵਿੱਖ ਉੱਜਵਲ ਹੋਏਗਾ | ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਪਹਿਲ ਹੈ ਕਿ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਹਨਾਂ ਦੀ ਸਿਹਤ-ਸੰਭਾਲ ਲਈ ਪਿੰਡਾਂ ਵਿੱਚ ਸਟੇਡੀਅਮ ਬਣਾਉਣੇ, ਨੌਜਵਾਨਾਂ ਨੂੰ ਕਸਰਤ ਕਰਨ ਲਈ ਜਿੰਮ ਖੋਲ੍ਹ ਕੇ ਦੇਣੇ ਅਤੇ ਹੋਰ ਸਹੂਲਤਾਂ ਦੇਣੀਆਂ ਇਹ ਸਰਕਾਰ ਦਾ ਮੁੱਖ ਕੰਮ ਹੈ | ਇਸ ਮੌਕੇ ਚੈੱਕ ਲੈਣ ਸਮੇਂ ਰੇਖਾ ਰਾਣੀ ਸਰਪੰਚ, ਬਿੰਦਰ ਸਾਬਕਾ ਸਰਪੰਚ, ਰਾਮ ਲੋਕ ਪੰਚ, ਜਸਪਾਲ ਭਾਟੀਆ ਪੰਚ, ਸੰਦੀਪ ਭਾਟੀਆ, ਨੌਹਰੀਆ ਰਾਮ, ਬਿਹਾਰੀ ਲਾਲ, ਜਸਪਾਲ ਲੰਬੜਦਾਰ, ਸੇਠੀ, ਹਰਬੰਸ ਲਾਲ, ਨਿਤੀਸ਼ ਭਾਟੀਆ, ਸੁਭਾਸ਼, ਵਿਜੇ ਕੁਮਾਰ, ਮਦਨ ਲਾਲ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਲਾਈਫ ਕੇਅਰ ਫਾਊਾਡੇਸ਼ਨ ਚੈਰੀਟੇਬਲ ਵਲੋਂ ਲੈਬਾਰਟਰੀ ਦਾ ਉਦਘਾਟਨ ਅਗਲੀ ਖ਼ਬਰ ਬਹਿਰਾਮ ਵਿਖੇ 19ਵਾਂ ਸੰਤ ਸੰਮੇਲਨ 22 ਨੰੂ, ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।