20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਅਣਪਛਾਤੇ ਨੌਜਵਾਨ ਸਾਬਕਾ ਸਰਪੰਚ ਨੂੰ ਘੇਰ ਕੇ ਉਸ ਦੀ ਫਾਰਚੂਨਰ ਗੱਡੀ ਖੋਹ ਕੇ ਫ਼ਰਾਰ

ਰਾਏਕੋਟ, 20 ਨਵੰਬਰ (ਸੁਸ਼ੀਲ)- ਬੀਤੀ ਰਾਤ ਕਰੀਬ 9 ਤੋਂ 10 ਵਜੇ ਦੇ ਦਰਮਿਆਨ ਰਾਏਕੋਟ ਤੋਂ ਪਿੰਡ ਬੁਰਜ ਹਰੀ ਸਿੰਘ ਨੂੰ ਜਾਂਦੀ...

ਅਜੀਤ ਡੈਸਕ 20-11-2026

ਰਾਏਕੋਟ, 20 ਨਵੰਬਰ (ਸੁਸ਼ੀਲ)- ਬੀਤੀ ਰਾਤ ਕਰੀਬ 9 ਤੋਂ 10 ਵਜੇ ਦੇ ਦਰਮਿਆਨ ਰਾਏਕੋਟ ਤੋਂ ਪਿੰਡ ਬੁਰਜ ਹਰੀ ਸਿੰਘ ਨੂੰ ਜਾਂਦੀ ਲਿੰਕ ਸੜਕ 'ਤੇ ਐਨ.ਆਰ.ਆਈ. ਅਤੇ ਸਾਬਕਾ ਸਰਪੰਚ ਰਣਜੋਧ ਸਿੰਘ ਤਲਵੰਡੀ ਰਾਏ ਆਪਣੀ ਫਾਰਚੂਨਰ ਕਾਰ ਨੰਬਰ PB 09 T 0525 ਵਿਚ ਜਾ ਰਹੇ ਸਨ। ਇਸ ਦੌਰਾਨ ਚਾਰ ਸਕਾਰਪੀਓ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਾਰ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਲੁਟੇਰਿਆਂ ਨੇ ਬਜ਼ੁਰਗ ਨੂੰ ਖੇਤਾਂ ਵਿਚ ਇਕੱਲਿਆਂ ਛੱਡ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਹੀ ਸਥਾਨਕ ਸ਼ਹਿਰ ਦੇ ਲੁਧਿਆਣਾ ਰੋਡ ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਇਕ ਔਰਤ ਦਾ ਪਰਸ ਖੋਹ ਲਿਆ ਗਿਆ ਸੀ ਅਤੇ ਦਿਵਾਲੀ ਵਾਲੀ ਰਾਤ ਨੂੰ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕਰਕੇ ਉਸ ਕੋਲੋਂ 10-12 ਹਜ਼ਾਰ ਦੇ ਕਰੀਬ ਨਕਦੀ ਖੋਹ ਲਈ ਗਈ ਸੀ। ਇਲਾਕੇ ਵਿਚ ਲਗਾਤਾਰ ਹੋ ਰਹੀਆਂ ਲੁੱਟ ਖਾ ਖੋਹ ਦੀਆਂ ਵਾਰਦਾਤਾਂ ਕਰਨ ਸਹਿਮ ਦਾ ਮਾਹੌਲ ਹੈ।

ਅਗਲੀ ਖ਼ਬਰ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਲਈ ਸੀ.ਆਈ.ਐੱਸ.ਐੱਫ. ਤੋਂ ਮੰਗੀ ਸਹਾਇਤਾ