ਬੰਗਾ, 6 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਸਿੰਘ ਸਭਾ ਮਸੀਤ ਵਾਲਾ ਲਧਾਣਾ ਉੱਚਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 10 ਨਵੰਬਰ ਦਿਨ ਸੋਮਵਾਰ ਨੂੰ ਸ਼ਰਧਾ ਸਤਿਕਾਰ ਪੂਰਵਕ ਮਨਾਇਆ ਜਾਵੇਗਾ | ਗੁਰੂ ਘਰ ਦੇ ਸੇਵਾਦਾਰਾਂ ਵਿੱਚ ਸ਼ਾਮਲ ਬਲਵੀਰ ਸਿੰਘ ਸਾਬਕਾ ਪੰਚ ਅਤੇ ਸਾਬਕਾ ਕਾਰਜਕਾਰੀ ਸਰਪੰਚ ਲਧਾਣਾ ਉੱਚਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਚੌਂਕੀਆਂ ਦੀ ਲੜੀ ਸੰਗਤਾਂ ਵੱਲੋਂ ਤਿੰਨ ਨਵੰਬਰ ਤੋਂ ਅਰੰਭ ਹੈ ਜੋ ਸੱਤ ਨਵੰਬਰ ਤੱਕ ਜਾਰੀ ਰਹੇਗੀ, 8 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਹੋਵੇਗੀ |