20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਅੰਤਰਰਾਸ਼ਟਰੀ ਕਬੱਡੀ ਸਟਾਰ ਯਾਦਵਿੰਦਰ ਸਿੰਘ 'ਯਾਦਾ ਸੁਰਖਪੁਰੀਆ' 'ਆਮ ਆਦਮੀ ਪਾਰਟੀ' ਦੇ 'ਚ ਹੋਏ ਸ਼ਾਮਿਲ

ਚੰਡੀਗੜ੍ਹ, 20 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ...

ਅਜੀਤ ਡੈਸਕ 20-11-2026

ਚੰਡੀਗੜ੍ਹ, 20 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਕਬੱਡੀ ਸਟਾਰ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਯਾਦਵਿੰਦਰ ਸਿੰਘ 'ਯਾਦਾ ਸੁਰਖਪੁਰੀਆ' ਜੀ ਦਾ 'ਆਮ ਆਦਮੀ ਪਾਰਟੀ' ਦੇ ਪਰਿਵਾਰ 'ਚ ਨਿੱਘਾ ਸਵਾਗਤ ਹੈ...

ਉਨ੍ਹਾਂ ਕਿਹਾ ਕਿ ਵਰਲਡ ਕੱਪ ਦੇ ਬੈਸਟ ਸਟੌਪਰ ਰਹੇ ਅਤੇ ਪਿੰਡ ਸੁਰਖਪੁਰ (ਸੁਲਤਾਨਪੁਰ ਲੋਧੀ) ਦੇ ਸਰਪੰਚ ਵਜੋਂ ਸੇਵਾਵਾਂ ਨਿਭਾਅ ਰਹੇ ਯਾਦਾ ਜੀ ਨੇ ਆਪਣੀ ਖੇਡ ਨਾਲ ਪੰਜਾਬ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕੀਤਾ ਹੈ... ਉਨ੍ਹਾਂ ਵਰਗੇ ਖੇਡ ਆਗੂਆਂ ਦੇ ਜੁੜਨ ਨਾਲ ਸੂਬੇ 'ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਸਾਡੀ ਮੁਹਿੰਮ ਨੂੰ ਹੋਰ ਬਲ ਮਿਲੇਗਾ...
ਯਾਦਾ ਜੀ ਨੂੰ ਇਸ ਨਵੀਂ ਪਾਰੀ ਲਈ ਦਿਲੋਂ ਸ਼ੁਭਕਾਮਨਾਵਾਂ... ਆਓ ਮਿਲ ਕੇ ਸਿਰਜੀਏ 'ਰੰਗਲਾ ਪੰਜਾਬ'...

ਪਿਛਲੀ ਖ਼ਬਰ ਰਾਜਪੁਰਾ ਦੀ ਅਨਾਜ ਮੰਡੀ ਵਿਚ ਜੀਰੀ ਦੀ ਸਰਕਾਰੀ ਖ਼ਰੀਦ ਅੱਜ 60 ਦਿਨਾਂ ਬਾਅਦ ਮੁਕੰਮਲ ਤੌਰ 'ਤੇ ਬੰਦ ਅਗਲੀ ਖ਼ਬਰ ਜ਼ੀਰਕਪੁਰ ਦੇ ਵਿਚ ਪੁਲਿਸ ਨੇ ਗੈਂਗਸਟਰਾਂ ਦਾ ਕੀਤਾ ਇਨਕਾਊਂਟਰ