20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਬਹਿਰਾਮ ਵਿਖੇ 19ਵਾਂ ਸੰਤ ਸੰਮੇਲਨ 22 ਨੰੂ, ਪੋਸਟਰ ਜਾਰੀ

ਅਜੀਤ ਡੈਸਕ 07-11-2025
ਬਹਿਰਾਮ, 6 ਨਵੰਬਰ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਰਵਿਦਾਸ ਮਿਸ਼ਨ ਵੈੱਲਫੇਅਰ ਟਰੱਸਟ ਬਹਿਰਾਮ ਵਲੋਂ ਦਾਣਾ ਮੰਡੀ ਬਹਿਰਾਮ ਵਿਖੇ 19ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ 22 ਨਵੰਬਰ ਦਿਨ ਸ਼ਨੀਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਨਿਰੰਜਨ ਦਾਸ ਮੌਜੂਦਾ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ | ਸੰਤ ਸੰਮੇਲਨ ਦਾ ਪੋਸਟਰ ਜਾਰੀ ਕਰਦਿਆਂ ਮੈਂਬਰਾਂ ਨੇ ਦੱਸਿਆ ਕਿ ਸੰਤ ਸੰਮੇਲਨ ਦੇ ਆਰੰਭ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮਿ੍ਤਬਾਣੀ ਦੇ ਸੰਪੂਰਨ ਜਾਪ ਕਰਵਾਏ ਜਾਣਗੇ | ਉਪਰੰਤ ਕੀਰਤਨ ਦਰਬਾਰ ਵਿੱਚ ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਜੋੜਨਗੇ | ਸੰਤ ਸੰਮੇਲਨ ਵਿੱਚ ਸੰਤ ਪ੍ਰੀਤਮ ਦਾਸ ਡੇਰਾ ਸੰਗਤਪੁਰ, ਸੰਤ ਕਿ੍ਸ਼ਨ ਨਾਥ ਡੇਰਾ ਚਹੇੜੂ, ਸੰਤ ਪ੍ਰੇਮ ਦਾਸ ਡੇਰਾ ਮਹੰਤ ਗੁਰਬਚਨ ਦਾਸ ਨਗਰ, ਸੰਤ ਲੇਖ ਰਾਜ ਨੂਰਪੁਰ, ਸੰਤ ਹਰਵਿੰਦਰ ਦਾਸ ਡੇਰਾ ਈਸਪੁਰ, ਸੰਤ ਸੁਖਵਿੰਦਰ ਦਾਸ ਡੇਰਾ ਢੱਡੇ, ਸਾਈਾ ਬਾਬਾ ਪੱਪਲ ਸ਼ਾਹ ਭਰੋਮਜਾਰਾ ਆਦਿ ਸੰਤ ਮਹਾਂ ਪੁਰਸ਼ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਨਾਲ ਜੋੜਨਗੇ | ਉਨ੍ਹਾਂ ਹੋਰ ਦੱਸਿਆ ਕਿ ਉਕਤ ਸੰਮੇਲਨ ਵਿੱਚ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਨਵਾਂਸ਼ਹਿਰ ਅਤੇ ਅਖਿਲ ਭਾਰਤੀਯ ਰਵਿਦਾਸੀਆ ਧਰਮ ਸੰਗਠਨ ਪੰਜਾਬ ਦਾ ਵਿਸ਼ੇਸ਼ ਯੋਗਦਾਨ ਰਹੇਗਾ | ਇਸ ਮੌਕੇ ਕੇਵਲ ਕਿ੍ਸ਼ਨ ਬਹਿਰਾਮ, ਰਾਮ ਸਿੰਘ ਢਾਹਾਂ, ਜਸਪਾਲ ਮਜਾਰੀ, ਪਿਰਥੀ ਰਾਮ, ਮਲਕੀਤ ਮੰਢਾਲੀ, ਬਲਕਾਰ ਸਿੰਘ, ਮਾਸਟਰ ਰੌਸ਼ਨ ਲਾਲ, ਗਿਆਨ ਚੰਦ ਚੁੰਬਰ, ਰੇਸ਼ਮ ਮੱਲ੍ਹਾ-ਸੋਢੀਆ, ਹੁਸਨ ਲਾਲ ਲੰਗੇਰੀ, ਮਹਿੰਦਰ ਸੰਧਵਾਂ, ਬੁੱਧੂ ਰਾਮ, ਭਜਨ ਰਾਮ, ਪਾਲ ਬਹਿਰਾਮ ਆਦਿ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜਲਾਲਪੁਰ ਨੇ ਗੋਲੂ ਮਾਜਰਾ ਦੀ ਪੰਚਾਇਤ ਨੂੰ ਦਿੱਤੀ ਇਕ ਲੱਖ ਰੁਪਏ ਦੀ ਗਰਾਂਟ ਅਗਲੀ ਖ਼ਬਰ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਮੈਂਬਰ ਅੰਤਿ੍ੰਗ ਕਮੇਟੀ ਚੁਣੇ ਜਾਣ ਦਾ ਵੱਖ-ਵੱਖ ਆਗੂਆਂ ਵੱਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।