12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਐਨ. ਆਰ. ਆਈ. ਵਲੋਂ ਸਰਕਾਰੀ ਸਕੂਲ ਸਜਾਵਲਪੁਰ ਦੇ ਵਿਦਿਆਰਥੀਆਂ ਨੂੰ ਇਨਵਰਟਰ ਤੇ ਵਰਦੀਆਂ ਭੇਟ

ਅਜੀਤ ਡੈਸਕ 20-10-2025
ਮਜਾਰੀ/ਸਾਹਿਬਾ, 19 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਐਨ.ਆਰ.ਆਈ ਰਵਿੰਦਰ ਤਿਵਾੜੀ ਇਟਲੀ ਵਲੋਂ ਆਪਣੇ ਜੱਦੀ ਪਿੰਡ ਸਜਾਵਲਪੁਰ ਨੇੜੇ ਮਜਾਰੀ ਵਿਖੇ ਪਹੁੰਚ ਕੇ ਸਰਕਾਰੀ ਪ੍ਰਾਇਮਰੀ ਸਕੂਲ ਵਾਸਤੇ ਇਨਵਰਟਰ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਪੋਰਟਸ ਵਰਦੀਆਂ ਵੰਡੀਆਂ ਗਈਆਂ | ਤਿਵਾੜੀ ਵਲੋਂ ਆਣ ਵਾਲੇ ਸਮੇਂ ਵਿਚ ਸਕੂਲ ਨੂੰ ਹੋਰ ਜਰੂਰਤ ਲਈ ਵੀ ਮੱਦਦ ਦਾ ਭਰੋਸਾ ਦਿਤਾ ਗਿਆ | ਇਸ ਮੌਕੇ ਸਕੂਲ ਸਟਾਫ ਵਲੋਂ ਤਿਵਾੜੀ ਤੇ ਉਨ੍ਹਾਂ ਦੀ ਧਰਮ ਪਤਨੀ ਦਰਸ਼ਨਾ ਦੇਵੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਮੁੱਖੀ ਦਵਿੰਦਰਪਾਲ ਹੱਕਲਾ, ਨੀਰਜ ਵਸ਼ਿਸ਼ਟ, ਮੈਡਮ ਬਲਵਿੰਦਰ ਕੌਰ, ਮੈਡਮ ਮੁਨੀਸ਼ਾ, ਮੈਡਮ ਮਨਪ੍ਰੀਤ ਹਾਜ਼ਰ ਸਨ |
ਪਿਛਲੀ ਖ਼ਬਰ ਬਾਹੜੋਵਾਲ ਕੋਆਪ੍ਰੇਟਿਵ ਸੁਸਾਇਟੀ ਦਾ ਮੁਨਾਫਾ ਵੰਡ ਸਮਾਗਮ ਅਗਲੀ ਖ਼ਬਰ ਸੈਂਟਰ ਮੱਲਪੁਰ ਅੜਕਾਂ ਦੀਆਂ ਖੇਡਾਂ ਕਾਹਮਾ ਵਿਖੇ ਕਰਵਾਈਆਂ ਗਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।