12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੰਤ ਬਾਬਾ ਗੁਰਦਿੱਤਾ ਦਾਸ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ

ਅਜੀਤ ਡੈਸਕ 20-10-2025
ਕਾਠਗੜ੍ਹ, 19 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸੰਤ ਬਾਬਾ ਗੁਰਦਿੱਤਾ ਦਾਸ ਜੀ ਦੇ ਅਸਥਾਨ 'ਤੇ ਪਿੰਡ ਜਲਾਲਪੁਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ | ਇਸ ਮੌਕੇ ਇੰਟਰਨੈਸ਼ਨਲ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲੀਆਂ, ਮੁੱਖ ਸੰਚਾਲਕ ਅਵਤਾਰ ਸਿੰਘ ਅਤੇ ਕੀਰਤਨੀ ਜਥਾ ਜਸਪਾਲ ਸਿੰਘ ਬਘੌਰਾ ਵਾਲਿਆਂ ਵਲੋਂ ਕੀਰਤਨ ਕੀਤਾ | ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਲਖਵਿੰਦਰ, ਕਮਲ, ਹਰੀ ਸਿੰਘ ਰੱਕੜਾਂ ਬੇਟ, ਬਾਲੂ ਸਿੰਘ ਪਨਿਆਲੀ, ਪਾਲ ਸਿੰਘ ਜੀਓਵਾਲ ਬੱਛੂਆਂ, ਮਨਦੀਪ ਸਿੰਘ ਭੱਲਾ ਬੇਟ, ਬਲਵਿੰਦਰ ਸਿੰਘ ਨੰਬਰਦਾਰ ਮਾਜਰਾ ਜੱਟਾਂ, ਡਾ. ਪਵਨ ਕਮਲ, ਸੰਤ ਕਿਸ਼ਨ ਪਨਿਆਲੀ, ਰਾਮ ਚੰਦਰ, ਕਮਲਜੀਤ, ਧਰੁਵ, ਅਰਮਾਨ, ਧਰਮਪਾਲ, ਮਨੀ ਸਿੰਘ, ਸਨਦੀਪ ਸਿੰਘ, ਹਰਜਿੰਦਰ ਸਿੰਘ, ਮਦਨ ਸਿੰਘ ਮੁਸਾਫਿਰ, ਬਲਕਾਰ ਸਿੰਘ, ਯੁਵਰਾਜ ਸਿੰਘ, ਯੂਵੀ, ਤਰਸੇਮ ਸਿੰਘ ਰਾਏ ਰੱਕੜਾਂ ਬੇਟ, ਜਸਪ੍ਰੀਤ ਸਿੰਘ ਰਾਏ ਸਮੇਤ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ |
ਪਿਛਲੀ ਖ਼ਬਰ ਸੈਂਟਰ ਮੱਲਪੁਰ ਅੜਕਾਂ ਦੀਆਂ ਖੇਡਾਂ ਕਾਹਮਾ ਵਿਖੇ ਕਰਵਾਈਆਂ ਗਈਆਂ ਅਗਲੀ ਖ਼ਬਰ ਅਮਰੀਕਾ ਦੁਨੀਆਂ ਨੂੰ ਆਰਥਿਕ ਤੌਰ 'ਤੇ ਗੁਲਾਮ ਬਣਾਉਣਾ ਚਾਹੁੰਦੈ -ਕਾ. ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।