18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬੱਚਿਆਂ ਕੋਲੋਂ ਭੀਖ ਮੰਗਵਾਉਣ ਵਾਲਿਆਂ 'ਤੇ ਕਾਰਵਾਈ ਸ਼ਲਾਘਾਯੋਗ ਕਦਮ-ਦਿਓਲ

ਅਜੀਤ ਡੈਸਕ 21-07-2025
ਮੁਕੰਦਪੁਰ, 20 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸੜਕਾਂ ਅਤੇ ਚੌਕਾਂ 'ਚ ਮਾਸੂਮ ਅਤੇ ਅਪਾਹਜ਼ ਬੱਚਿਆਂ ਤੋਂ ਕੜਕਦੀ ਧੁੱਪ ਅਤੇ ਠੰਢ 'ਚ ਭੀਖ ਮੰਗਵਾਉਣ ਵਾਲਿਆਂ 'ਤੇ ਪੰਜਾਬ ਸਰਕਾਰ ਵਲੋਂ ਵੱਡੀ ਕਾਰਵਾਈ ਕੀਤੇ ਜਾਣਾ ਸ਼ਲਾਘਾਯੋਗ ਕਦਮ ਹੈ | ਕਿਉਂਕਿ ਬਾਲ ਅਵਸਥਾ 'ਚ ਹੀ ਜਦੋਂ ਬੱਚੇ ਦੇ ਹੱਸਣ ਖੇਡਣ ਅਤੇ ਪੂਰਨ ਤੌਰ 'ਤੇ ਵਿਕਸਿਤ ਹੋਣ ਦਾ ਸਮਾਂ ਹੁੰਦਾ ਹੈ, ਭਿੱਖਿਆ ਮੰਗਣ 'ਤੇ ਲਗਾ ਦਿੱਤਾ ਜਾਂਦਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਪਿੰਡ ਜਗਤਪੁਰ ਸਾਬਕਾ ਨਿਰਦੇਸ਼ਕ ਲੈਂਡਮਾਰਟਗੇਜ ਬੈਂਕ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਲਾਹਕਾਰ ਕਮੇਟੀ ਦੇ ਸਾਬਕਾ ਮੈਂਬਰ ਬਲਵੀਰ ਸਿੰਘ ਦਿਓਲ ਨੇ ਅਜੀਤ ਨਾਲ ਗੱਲ ਕਰਦਿਆਂ ਕੀਤਾ | ਉਨ੍ਹਾਂ ਪੰਜਾਬ ਸਰਕਾਰ ਤੇ ਅੰਮਿ੍ਤਸਰ ਪ੍ਰਸ਼ਾਸਨ ਵਲੋਂ ਮਸੂਮਾਂ ਉੱਤੇ ਅੱਤਿਆਚਾਰ ਕਰਨ ਅਤੇ ਉਹਨਾਂ ਕੋਲੋਂ ਜਬਰਦਸਤੀ ਭੀਖ ਮੰਗਵਾਉਣ ਵਾਲੇ ਦੋਸ਼ੀ ਮਾਪਿਆਂ ਅਤੇ ਹੋਰ ਸਰਗਣਿਆਂ 'ਤੇ ਵੱਡੀ ਕਾਰਵਾਈ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਦਿਆਂ ਉਹਨਾਂ ਨੂੰ ਸਜਾਵਾਂ ਦੇਣ ਦੀ ਵਿਵਸਥਾ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ-ਚੀਮਾ <br/> ਅਗਲੀ ਖ਼ਬਰ 'ਆਪ' ਸਰਕਾਰ ਦੀਆਂ ਭਲਾਈ ਸਕੀਮਾਂ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।