ਨੰਬਰਦਾਰਾ ਭਾਈਚਾਰੇ ਨੇ ਤੁਰੰਤ ਰਾਹਤ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ
ਅਜੀਤ ਡੈਸਕ
01-09-2025
ਸਿੱਧਵਾਂ ਬੇਟ, 31 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਨਾਲ ਸੰਬੰਧਿਤ ਨੰਬਰਦਾਰ ਭਾਈਚਾਰੇ ਵੱਲੋਂ ਵੀ ਸੂਬੇ ਦੀ ਸਰਕਾਰ ਤੋਂ ਤੁਰੰਤ ਹੜ੍ਹ ਪੀੜਤਾਂ ਦੀ ਮੱਦਦ ਲਈ ਤੁਰੰਤ ਰਾਹਿਤ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਨੰਬਰਦਾਰ ਹਰਿੰਦਰ ਸਿੰਘ ਕਾਕਾ ਥਿੰਦ ਸਲੇਮਪੁਰਾ ਅਤੇ ਨੰਬਰਦਾਰ ਬਲਜੀਤ ਸਿੰਘ ਸਿੱਧੂ ਸਿੱਧਵਾਂ ਬੇਟ ਨੇ ਕਿਸਾਨਾਂ ਲਈ ਗੁਹਾਰ ਲਗਾਉਂਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਨੇ ਚੁੱਪ ਵੱਟੀ ਹੋਈ ਹੈ, ਇਹ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਦੋਹਾਂ ਹੀ ਸਰਕਾਰਾਂ ਦਾ ਵਤੀਰਾ, ਕਿਸਾਨਾਂ ਪ੍ਰਤੀ ਸਹੀ ਵਿਖਾਈ ਨਹੀਂ ਦੇ ਰਿਹਾ | ਉਨ੍ਹਾਂ ਆਖਿਆ ਕਿ ਭਾਵੇਂ ਕਈ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਦੀ ਮਾਰ ਝੱਲ ਰਹੇ 8 ਜ਼ਿਿ੍ਹਲਆਂ ਨੂੰ ਆਂਪਣੀ ਬਣਦੀ ਮਦਦ ਕਰ ਰਹੇ ਹਨ, ਪਰ ਲੋਕ ਅਜੇ ਬਦਲਾਅ ਵਾਲੀ ਮਾਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਭੇਜੀ ਜਾਣ ਵਾਲੀ ਰਾਹਿਤ ਸਮੱਗਰੀ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਇਨ੍ਹਾਂ ਜ਼ਿਲਿ੍ਹਆਂ ਵਿਚ ਕਿਸਾਨਾਂ ਦੀਆਂ 100 ਫ਼ੀਸਦੀ ਝੋਨੇ ਸਮੇਤ ਹੋਰ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਪਿੰਡਾਂ ਵਿਚ ਵੀ ਪਾਣੀ ਵੜਨ ਨਾਲ ਲੋਕਾਂ ਦੇ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ | ਇਸ ਲਈ ਦੋਵੇਂ ਸਰਕਾਰਾਂ ਬਿਨ੍ਹਾਂ ਕਿਸੇ ਦੇਰੀ ਤੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਤੁਰੰਤ ਅੱਗੇ ਆਉਣ | ਉਨ੍ਹਾਂ ਸਖ਼ਤ ਭਰੇ ਲਹਿਜੇ ਵਿਚ ਆਖਿਆ ਕਿ ਜੇਕਰ ਸਰਕਾਰਾਂ ਨੇ ਇਸ ਔਖੀ ਘੜੀ ਵਿਚ ਵੀ ਪੀੜਤ ਲੋਕਾਂ ਦੀ ਬਾਂਹ ਨਾ ਫੜੀ ਤਾਂ ਲੋਕ ਇਨ੍ਹਾਂ ਪਾਰਟੀਆਂ ਦਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੋਰੀ ਬਿਸਤਰਾ ਗੋਲ ਕਰ ਦੇਣਗੇ |