ਲੋਹਟਬੱਦੀ, 31 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮਿਤੀ 7 ਸਤੰਬਰ ਨੂੰ ਹੋਣ ਵਾਲੀ ਵਿਸ਼ਾਲ ਕਾਨਫਰੰਸ ਹਰ ਮੇਲਾ ਦਰਸ਼ਕ ਦਾ ਧਿਆਨ ਖਿੱਚਦੀ ਹੋਈ ਅਗਾਮੀ ਚੋਣਾਂ ਲਈ ਲੋਕਾਂ ਦਾ ਮਨ ਜਿੱਤੇਗੀ | ਇਸ ਕਾਨਫਰੰਸ ਦੀ ਸਫਲਤਾ ਲਈ ਸਮੱਚਾ ਲੋਕ ਸਭਾ ਹਲਕਾ ਲੁਧਿਆਣਾ, ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ, ਲੋਕ ਸਭਾ ਹਲਕਾ ਸੰਗਰੂਰ ਦੇ ਆਗੂ/ਵਰਕਰ ਪੱਬਾਂ ਭਾਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਦ ਸਿੰਘ ਡੱਲਾ ਪ੍ਰਧਾਨ ਲੁਧਿਆਣਾ ਦਿਹਾਤੀ, ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਪਿੰਡ ਮਹੇਰਨਾਂ ਕਲਾਂ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਅੱਜ ਪਿੰਡ ਮਹੇਰਨਾਂ ਕਲਾਂ ਵਿਖੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਗਜੀਤ ਸਿੰਘ ਮਹੇਰਨਾਂ ਕਲਾਂ, ਪ੍ਰਧਾਨ ਸੁਖਰਾਜ ਸਿੰਘ ਮਹੇਰਨਾਂ ਕਲਾਂ ਵਲੋਂ ਮੇਲਾ ਛਪਾਰ ਦੀ ਅਕਾਲੀ ਕਾਨਫਰੰਸ ਨੂੰ ਸਫਲ ਬਣਾਉਣ ਲੋਕਾਂ ਨੂੰ ਲਾਮਵੰਦ ਵੀ ਕੀਤਾ | ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਡੱਲਾ, ਜਥੇਦਾਰ ਤਲਵੰਡੀ, ਹਲਕਾ ਇੰਚਾਰਜ ਸੰਧੂ ਵਲੋਂ ਸੁਖਰਾਜ ਸਿੰਘ ਮਹੇਰਨਾਂ ਕਲਾਂ ਨੂੰ ਸਰਕਲ ਪੱਖੋਵਾਲ ਦਾ ਮੁੜ ਦੂਜੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਯੂਥ ਆਗੂ ਜਗਜੀਤ ਸਿੰਘ ਮਹੇਰਨਾਂ ਕਲਾਂ ਅਤੇ ਸੁਖਰਾਜ ਸਿੰਘ ਮਹੇਰਨਾਂ ਨੇ ਭਰੋਸਾ ਦਿੱਤਾ ਕਿ ਸਰਕਲ ਪੱਖੋਵਾਲ ਦੇ ਵੱਖ-ਵੱਖ ਪਿੰਡਾਂ 'ਚੋਂ ਵੱਡੀ ਗਿਣਤੀ ਵਰਕਰ ਅਕਾਲੀ ਕਾਨਫਰੰਸ 'ਚ ਪੁੱਜਣਗੇ | ਇਸ ਮੌਕੇ ਇੰਦਰਜੀਤ ਸਿੰਘ ਸਾਬਕਾ ਚੇਅਰਮੈਨ, ਪਿ੍ਤਪਾਲ ਸਿੰਘ ਭੈਣੀ ਦਰੇੜਾ, ਬਲਵੀਰ ਸਿੰਘ ਮਹੇਰਨਾਂ ਕਲਾਂ, ਬਲਵੰਤ ਸਿੰਘ ਸਾਬਕਾ ਪੰਚ ਮਹੇਰਨਾਂ, ਸਤਬੀਰ ਸਿੰਘ ਰਛੀਨ, ਯੂਥ ਆਗੂ ਅਮਨਜੋਤ ਸਿੰਘ ਪ੍ਰਧਾਨ ਖੇਤੀਬਾੜੀ ਸਭਾ, ਨੰਬਰਦਾਰ ਬਲਜਿੰਦਰ ਕੌਰ ਨੰਗਲ ਕਲਾਂ, ਬਲਵੀਰ ਸਿੰਘ ਬ੍ਰਹਮਪੁਰ ਨੰਬਰਦਾਰ, ਸੂਬੇਦਾਰ ਮਨਜੀਤ ਸਿੰਘ ਪੰਚ, ਦਵਿੰਦਰਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਅਕਾਲਗੜ੍ਹ ਸਾਬਕਾ ਸਰਪੰਚ, ਗੁਰਦੀਪ ਸਿੰਘ ਭੈਣੀ ਰੋੜਾ, ਗੁਰਪ੍ਰੀਤ ਸਿੰਘ ਭੈਣੀ ਰੋੜਾ, ਜਸਬੀਰ ਸਿੰਘ ਪੰਚ ਭੈਣੀ ਰੋੜਾ, ਗੁਰਵਿੰਦਰ ਸਿੰਘ ਪੱਖੋਵਾਲ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਕਿਰਪਾਲ ਸਿੰਘ ਮਹੇਰਨਾਂ ਕਲਾਂ, ਬਲਜੀਤ ਸਿੰਘ ਰਾਜਗੜ੍ਹ ਸਰਪੰਚ, ਹਰਦੀਪ ਸਿੰਘ ਮਹੇਰਨਾਂ ਕਲਾਂ, ਸਰਬਜੀਤ ਸਿੰਘ ਮਹੇਰਨਾਂ ਕਲਾਂ, ਜਰਨੈਲ ਸਿੰਘ ਆਦਿ ਹਾਜ਼ਰ ਸਨ | ਸੁਖਰਾਜ ਸਿੰਘ ਮਹੇਰਨਾਂ ਕਲਾਂ ਦੀ ਸਰਕਲ ਪ੍ਰਧਾਨ ਵਜੋਂ ਨਿਯੁਕਤੀ ਹੋਣ 'ਤੇ ਸਮੂਹ ਅਕਾਲੀ ਵਰਕਰਾਂ ਨੇ ਵਧਾਈ ਦਿੱਤੀ |