31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕਲਾਨੌਰ ਦੇ ਨਾਮਵਰ ਕਾਰੋਬਾਰੀ ਮਹਾਜਨ ਪਰਿਵਾਰ ਨੂੰ ਸਦਮਾ, ਚਰਨਦਾਸ ਭੱਠੇ ਵਾਲਿਆਂ ਦਾ ਦਿਹਾਂਤ

ਅਜੀਤ ਡੈਸਕ 01-09-2025
ਕਲਾਨੌਰ, 31 ਅਗਸਤ (ਪੁਰੇਵਾਲ)–ਜ਼ਿਲ੍ਹਾ ਗੁਰਦਾਸਪੁਰ ਖੇਤਰ ਦੇ ਨਾਮਵਰ ਮਹਾਜਨ ਪਰਿਵਾਰ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਸ੍ਰੀ ਕ੍ਰਿਸ਼ਨਾਂ ਗਊ ਮਾਤਾ ਸੇਵਾ ਦਲ ਦੇ ਮੁੱਖ ਸੇਵਾਦਾਰ ਤਰਸੇਮ ਮਹਾਜਨ ਦੇ ਭਰਾ ਦਰਵੇਸ਼ ਸ਼ਖ਼ਸੀਅਤ ਚਰਨਦਾਸ ਭੱਠੇ ਵਾਲਿਆਂ ਦਾ ਦਿਹਾਂਤ ਹੋ ਗਿਆ | ਚਰਨਦਾਸ ਮਹਾਜਨ 'ਤੇ ਪਹਿਲਾਂ ਕਾਫੀ ਕਸ਼ਟ ਆਏ, ਜਿਸ 'ਚ ਉਨ੍ਹਾਂ ਦੇ ਦੋ ਜਵਾਨ ਬੇਟਿਆਂ ਕਪਿਲ ਮਹਾਜਨ ਤੇ ਕਾਲਾ ਪਹਿਲਵਾਨ ਦਾ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜ੍ਹੀ 'ਚ ਮਹਾਜਨ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਉਦੇਵੀਰ ਸਿੰਘ ਰੰਧਾਵਾ, ਯੂਥ ਆਗੂ ਰਜਨੀਸ਼ ਸ਼ਰਮਾਂ ਨੋਨੀ, ਹਲਕਾ ਪ੍ਰਧਾਨ ਮਨਿੰਦਰ ਸਿੰਘ ਮੰਨੂੰ ਸਰਜੇਚੱਕ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਕੇਵਲ ਕ੍ਰਿਸ਼ਨ ਸ਼ਰਮਾਂ, ਡਾ. ਕੇਵਲ ਵਰਮਾਂ, ਮਨੀ ਮਹਾਜਨ ਡੇਰਾ ਬਾਬਾ ਨਾਨਕ, ਮਹਿੰਦਰ ਪਾਲ ਜੋਸ਼ੀ, ਜਥੇ. ਰਣਜੀਤ ਸਿੰਘ ਸਿਟੀ ਪ੍ਰਧਾਨ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਮਹਾਜਨ ਪਰਿਵਾਰ ਨਾਲ ਦੱੁਖ ਪ੍ਰਗਟ ਕੀਤਾ |
ਪਿਛਲੀ ਖ਼ਬਰ ਸਿਹਤ ਮੰਤਰੀ ਵਲੋਂ ਨੜਾਂਵਾਲੀ ਵਿਖੇ ਆਰਜ਼ੀ ਰਿਹਾਇਸ਼ 'ਚ ਲੋਕਾਂ ਦੇ ਨੇੜਿਓਾ ਹੋ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਨੰਬਰਦਾਰਾ ਭਾਈਚਾਰੇ ਨੇ ਤੁਰੰਤ ਰਾਹਤ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।