31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਸਿੱਧਵਾਂ ਕਲਾਂ ਦੇ ਸਰਪੰਚ ਸਰਨਪ੍ਰੀਤ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ ਅੰਤਿਮ ਸੰਸਕਾਰ ਅੱਜ <br/>

ਅਜੀਤ ਡੈਸਕ 01-09-2025
ਚੌਂਕੀਮਾਨ, 31 ਅਗਸਤ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਦੇ ਸਰਪੰਚ ਸਰਨਪ੍ਰੀਤ ਸਿੰਘ ਸਿੱਧਵਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ: ਅਮਰਪਾਲ ਸਿੰਘ ਸਿੱਧੂ (ਪਿੰਡ ਸਿੱਧਵਾਂ ਕਲਾਂ) ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਇਸ ਮੌਕੇ ਮਨਦੀਪ ਸਿੰਘ ਸਿੱਧੂ ਖੇਤੀਬਾੜੀ ਸਟੋਰ ਤੇ ਨਰਿੰਦਰ ਸਿੰਘ ਨਿੰਦਾ ਸਿੱਧਵਾਂ ਨੇ ਦੱਸਿਆ ਕਿ ਸ: ਅਮਰਪਾਲ ਸਿੰਘ ਸਿੱਧੂ ਸਿੱਧਵਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 1 ਸਤੰਬਰ 2025, ਦਿਨ ਸੋਮਵਾਰ ਨੂੰ ਪਿੰਡ ਸਿੱਧਵਾਂ ਕਲਾਂ ਦੇ ਸ਼ਮਸ਼ਾਨਘਾਟ ਵਿਚ ਦੁਪਿਹਰ 12 ਵਜੇ ਕੀਤਾ ਜਾਵੇਗਾ | ਇਸ ਮੌਕੇ ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ.ਆਰ ਕਲੇਰ, ਸਰਪੰਚ ਮਨਿੰਦਰ ਸਿੰਘ ਨੋਨੀ ਸਿੱਧਵਾਂ ਖੁਰਦ, ਮਾ: ਪਰਮਜੀਤ ਸਿੰਘ ਸਿੱਧਵਾਂ, ਹਰਮਿੰਦਰ ਸਿੰਘ ਰਾਣਾ ਸਿੱਧੂ ਯੂ.ਐੱਸ.ਏ, ਪ੍ਰਧਾਨ ਉਪਿੰਦਰ ਸਿੰਘ ਸਿੱਧਵਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਗਰੇਵਾਲ, ਸਾਬਕਾ ਪੰਚ ਹਰਦੇਵ ਸਿੰਘ ਸਿੱਧੂ, ਬਲਤੇਜ ਸਿੰਘ ਤੇਜੂ, ਬਲਜੀਤ ਸਿੰਘ ਬਿੱਲੂ, ਕੁਲਦੀਪ ਸਿੰਘ ਸੀਹਰਾ, ਮਾ. ਰੁਪਿੰਦਰ ਸਿੰਘ ਸਿੱਧਵਾਂ ਯੂ.ਐੱਸ.ਏ, ਹਰਮੱਖਣ ਸਿੰਘ ਅਮਰੀਕਾ, ਬਿੰਦਰ ਸਿੱਧੂ ਮਨੀਲਾ, ਮਨਜੀਤ ਸਿੰਘ ਗਰੇਵਾਲ ਕੈਨੇਡਾ, ਸੂਬੇਦਾਰ ਹਰਪਾਲ ਸਿੰਘ ਸਿੱਧਵਾਂ, ਪੰਚ ਜਸਪਾਲ ਸਿੰਘ ਮਿੱਠੂ, ਪੰਚ ਜਸਪਾਲ ਸਿੰਘ, ਗੁਰਚਰਨ ਸਿੰਘ ਸਿੱਧਵਾਂ, ਲਾਡੀ ਸਿੱਧਵਾਂ, ਬਾਬਾ ਮੁਖਤਿਆਰ ਸਿੰਘ, ਬਾਬਾ ਸੰਤੋਖ ਸਿੰਘ, ਪਿੰਡ ਦੀ ਗ੍ਰਾਂਮ ਪੰਚਾਇਤ, ਐੱਨ.ਆਰ.ਆਈਜ਼, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ ਸਮੇਤ ਇਲਾਕੇ ਦੇ ਪਤਵੰਤੇ ਸੱਜਣਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ |

ਪਿਛਲੀ ਖ਼ਬਰ ਮੇਲਾ ਛਪਾਰ 'ਚ ਅਕਾਲੀ ਦਲ (ਬਾਦਲ) ਦੀ ਕਾਨਫਰੰਸ਼ ਦਾ ਵੱਡਾ ਇਕੱਠ ਲੋਕਾਂ ਦਾ ਮਨ ਜਿੱਤੇਗਾ-ਡੱਲਾ/ਤਲਵੰਡੀ ਸੁਖਰਾਜ ਸਿੰਘ... ਅਗਲੀ ਖ਼ਬਰ ਭਾਜਪਾ ਨੇ ਹਲਕਾ ਰਾਏਕੋਟ ਤੋਂ ਪਰਮਜੀਤ ਸਿੰਘ ਟੂਸਾ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।