ਬੜੂੰਦੀ 'ਚ ਸਰਪੰਚ ਦੀ ਉੱਪ ਚੋਣ ਲਈ ਰੁਪਿੰਦਰ ਸਿੰਘ ਪੰਨੂ ਨੇ ਉਮੀਦਵਾਰ ਵਜੋਂ ਹੱਕ ਜਤਾਇਆ
ਅਜੀਤ ਡੈਸਕ
17-07-2025
ਲੋਹਟਬੱਦੀ, 16 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ 'ਚ ਮਿਤੀ 27 ਜੁਲਾਈ ਨੂੰ ਸਰਪੰਚ ਦੇ ਅਹੁਦੇ ਲਈ ਹੋ ਰਹੀ ਉੱਪ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਦੌਰ 'ਚ ਹੀ ਚਾਹਵਾਨ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਜ਼ੋਰ ਅਜਮਾਈ ਸ਼ੁਰੂ ਹੋ ਗਈ ਹੈ | ਅੱਜ ਸਵਰਗੀ ਸਰਪੰਚ ਹਰਮਿੰਦਰ ਸਿੰਘ ਗੀਗਾ ਦੇ ਛੋਟੇ ਭਰਾ ਜਸਵਿੰਦਰ ਸਿੰਘ ਬਿੱਟੂ ਨੇ ਬਲਾਕ ਵਿਕਾਸ ਅਤੇ ਪੰਚਾਇਤ ਸੰਮਤੀ ਦਫ਼ਤਰ ਪੱਖੋਵਾਲ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਹਨ | ਇਸ ਦੇ ਨਾਲ ਹੀ ਅੱਜ ਦੇਰ ਸ਼ਾਮ ਪਿੰਡ ਬੜੂੰਦੀ ਦੇ ਨੌਜਵਾਨ ਰੁਪਿੰਦਰ ਸਿੰਘ ਪੰਨੂ ਸਾਬਕਾ ਪੰਚ ਨੇ ਵੀ ਪਿੰਡ ਦੀ ਸੱਥ 'ਚ ਲੋਕਾਂ ਦਾ ਵੱਡਾ ਇਕੱਠ ਕਰਕੇ ਚੋਣ ਮੈਦਾਨ ਅੰਦਰ ਕੁੱਦਣ ਲਈ ਪਿੰਡ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਲਿਆ ਹੈ | ਜਸਵਿੰਦਰ ਸਿੰਘ ਬਿੱਟੂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਹਨ ਜਦਕਿ ਰੁਪਿੰਦਰ ਸਿੰਘ ਪੰਨੂ ਕਿਸੇ ਵੀ ਧੜ੍ਹੇ ਨਾਲ ਨਾ ਜੁੜ ਕੇ ਸਿਰਫ਼ ਪਿੰਡ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਣ ਦੀ ਗੱਲ ਆਖ ਰਹੇ ਹਨ | ਇਸ ਮੌਕੇ ਨਿਰਭੈ ਸਿੰਘ ਮਾਨ, ਸੁਖਦੇਵ ਸਿੰਘ ਗਿੱਲ, ਜਸਵਿੰਦਰ ਸਿੰਘ ਜੇ.ਈ, ਬੇਅੰਤ ਸਿੰਘ ਪੰਨੂ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ ਖੇਤੀਬਾੜੀ ਸਭਾ, ਰਾਜਿੰਦਰ ਸਿੰਘ ਕਾਕਾ, ਅਮਰਜੀਤ ਸਿੰਘ ਪੰਨੂ ਬਿਜਲੀ ਬੋਰਡ, ਗੁਰਮੇਲ ਸਿੰਘ, ਸੁਰਜੀਤ ਸਿੰਘ ਗੇਲਾ ਪੰਚ, ਅਮਨਦੀਪ ਸਿੰਘ ਠੇਕੇਦਾਰ, ਰਵਿੰਦਰ ਸਿੰਘ ਪੰਚ, ਸਾਬਕਾ ਪੰਚ ਗੁਰਪ੍ਰੀਤ ਸਿੰਘ, ਗੁਰਦੀਪ ਕੁਮਾਰ, ਬਲਜਿੰਦਰ ਸਿੰਘ ਸੇਖੋਂ, ਜਤਿੰਦਰਪਾਲ ਸਿੰਘ ਸੋਨੂ ਮਾਨ ਆਦਿ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ