06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲਾਵਾਰਿਸ ਔਰਤ ਨੂੰ ਸਰਾਭਾ ਆਸ਼ਰਮ 'ਚ ਮਿਲੀ ਜ਼ਿੰਦਗੀ <br/>

ਅਜੀਤ ਡੈਸਕ 17-07-2025
ਪੱਖੋਵਾਲ/ਸਰਾਭਾ, 16 ਜੁਲਾਈ (ਖੁਸ਼ਵਿੰਦਰ ਸਿੰਘ ਸਰਾਭਾ)-ਪਿਛਲੇ ਲੰਬੇ ਸਮੇਂ ਤੋਂ ਸੜਕਾਂ 'ਤੇ ਲਾਵਾਰਿਸ ਹਾਲਤ 'ਚ ਘੁੰਮ ਰਹੀ ਬਜ਼ੁੁਰਗ ਗੂੰਗੀ ਔਰਤ ਨੂੰ ਗੁਰੂ ਅਮਰਦਾਸ ਅਪਾਹਜ਼ ਆਸ਼ਰਮ ਸਰਾਭਾ ਨੇ ਆਸਰਾ ਦੇ ਕੇ ਨਵਾਂ ਜੀਵਨ ਪ੍ਰਦਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬਾਨੀ ਡਾ: ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਔਰਤ ਨੂੰ ਕੁਨਾਲ ਵਰਮਾ ਅਤੇ ਰਿਸ਼ੂ ਖੱਤਰੀ ਨਾਮੀ ਸਮਾਜਸੇਵੀਆਂ ਨੇ ਕਾਫ਼ੀ ਤਰਸਯੋਗ ਹਾਲਤ 'ਚ ਆਸ਼ਰਮ ਲਿਆਂਦਾ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਦੀ ਜਾਂਚ ਕਰਕੇ ਇਲਾਜ ਕਰਦਿਆਂ ਦਵਾਈਆਂ ਆਦਿ ਦਿੱਤੀਆਂ ਆਸ਼ਰਮ 'ਚ ਉਸ ਨੂੰ ਰਹਿਣ ਲਈ ਸਾਫ਼-ਸੁਥਰੀ ਜਗ੍ਹਾ ਅਤੇ ਚੰਗਾ ਭੋਜਨ ਦਿੱਤਾ ਜਾ ਰਿਹਾ ਹੈ | ਜਿੱਥੇ ਉਸ ਦੀ ਹਾਲਤ 'ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ | ਇਸ ਮੌਕੇ ਆਸ਼ਰਮ ਦੇ ਪ੍ਰਧਾਨ ਚਰਨ ਸਿੰਘ ਦੱਸਿਆ ਕਿ ਆਸ਼ਰਮ 'ਚ 225 ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਤੇ ਹੋਰ ਲਾ-ਇਲਾਜ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ਦੀ ਸੇਵਾ ਤੇ ਇਲਾਜ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਚੁਪਹਿਰਾ ਸਾਹਿਬ ਦੇ ਜਾਪ ਕਰਵਾਏ <br/> ਅਗਲੀ ਖ਼ਬਰ ਡੇਢ ਸਾਲ ਬਾਅਦ ਵੀ ਪੰਜਾਬ 'ਚ ਰਾਸ਼ਨ ਡੀਪੂ ਅਲਾਟਮੈਂਟ ਠੰਢੇ ਬਸਤੇ 'ਚ, ਬਿਨੈਕਾਰਾਂ ਦਾ ਸੁਪਨਾ ਟੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।