06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਡੇਢ ਸਾਲ ਬਾਅਦ ਵੀ ਪੰਜਾਬ 'ਚ ਰਾਸ਼ਨ ਡੀਪੂ ਅਲਾਟਮੈਂਟ ਠੰਢੇ ਬਸਤੇ 'ਚ, ਬਿਨੈਕਾਰਾਂ ਦਾ ਸੁਪਨਾ ਟੁੱਟਿਆ

ਅਜੀਤ ਡੈਸਕ 17-07-2025
ਖੁਰਾਕ ਸਪਲਾਈ ਵਿਭਾਗ ਦੀ ਢਿੱਲ-ਮੱਠ, ਲਾਭਪਾਤਰੀਆਂ ਨੂੰ ਰਾਸ਼ਨ ਲਈ ਦੂਰ-ਦੁਰਾਡੇ ਜਾਣ ਦੀ ਮਜ਼ਬੂਰੀ
ਗੁਰੂਸਰ ਸੁਧਾਰ, 16 ਜੁਲਾਈ (ਜਗਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਨਵੇਂ ਰਾਸ਼ਨ ਡੀਪੂ ਅਲਾਟਮੈਂਟ ਦੀ ਪ੍ਰਕਿਰਿਆ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਵੀ ਠੰਢੇ ਬਸਤੇ 'ਚ ਪਈ ਹੈ | ਸੂਬੇ ਭਰ 'ਚ 10,000 ਦੇ ਕਰੀਬ ਖਾਲੀ ਰਾਸ਼ਨ ਡੀਪੂਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਧੂਰੀ ਹੋਣ ਕਾਰਨ ਵੱਖ-ਵੱਖ ਵਰਗਾਂ ਦੇ ਬਿਨੈਕਾਰਾਂ ਦਾ ਡੀਪੂ ਹੋਲਡਰ ਬਣਨ ਦਾ ਸੁਪਨਾ ਚਕਨਾਚੂਰ ਹੋ ਰਿਹਾ ਹੈ | ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਜਿਨ੍ਹਾਂ 'ਚ ਫ਼ਤਹਿਗੜ੍ਹ ਸਾਹਿਬ 338, ਪਟਿਆਲਾ 996, ਸੰਗਰੂਰ 224, ਬਰਨਾਲਾ 165, ਲੁਧਿਆਣਾ 756, ਬਠਿੰਡਾ 551, ਫਰੀਦਕੋਟ 135, ਫਾਜ਼ਿਲਕਾ 403, ਫਿਰੋਜ਼ਪੁਰ 304, ਗੁਰਦਾਸਪੁਰ 563, ਹੁਸ਼ਿਆਰਪੁਰ 645, ਜਲੰਧਰ 1,028, ਕਪੂਰਥਲਾ 567, ਮਲੇਰਕੋਟਲਾ 112, ਮਾਨਸਾ 220, ਮੋਗਾ 325, ਪਠਾਨਕੋਟ 308, ਰੂਪਨਗਰ 480, ਸ੍ਰੀ ਮੁਕਤਸਰ ਸਾਹਿਬ 236, ਤਰਨਤਾਰਨ 236, ਸ੍ਰੀ ਅੰਮਿ੍ਤਸਰ ਸਾਹਿਬ 183 ਨਵੇਂ ਡੀਪੂ ਜਿੰਨ੍ਹਾਂ 'ਚ ਜਨਰਲ ਵਰਗ ਦੀਆਂ 3,758, ਅਨੁਸੂਚਿਤ ਜਾਤੀ (ਐੱਸ.ਸੀ.) ਦੀਆਂ 770, ਸਾਬਕਾ ਫੌਜੀਆਂ ਦੀਆਂ 1,175, ਸੁਤੰਤਰਤਾ ਸੈਨਾਨੀਆਂ ਦੀਆਂ 902, ਵਿਕਲਾਂਗ ਵਿਅਕਤੀਆਂ ਦੀਆਂ 402, ਸਵੈਮਾਣ ਔਰਤਾਂ ਦੀਆਂ 314 ਅਤੇ ਦੰਗਾ ਪੀੜ੍ਹਤਾਂ ਦੀਆਂ 1,763 ਅਸਾਮੀਆਂ ਹਨ, ਪਰ ਵਾਰ-ਵਾਰ ਤਰੀਕਾਂ ਬਦਲਣ ਅਤੇ ਪ੍ਰਕਿਰਿਆ 'ਚ ਦੇਰੀ ਕਾਰਨ ਅਜੇ ਤੱਕ ਕਿਸੇ ਵੀ ਜ਼ਿਲ੍ਹੇ 'ਚ ਨਵਾਂ ਡੀਪੂ ਅਲਾਟ ਨਹੀਂ ਹੋ ਸਕਿਆ | ਅਲਾਟਮੈਂਟ ਪ੍ਰਕਿਰਿਆ 'ਚ ਦੇਰੀ ਕਾਰਨ ਪੁਰਾਣੇ ਡੀਪੂ ਹੋਲਡਰਾਂ ਨੂੰ ਕਈ ਪਿੰਡਾਂ ਦੇ ਰਾਸ਼ਨ ਵੰਡ ਦਾ ਭਾਰੀ ਬੋਝ ਝੱਲਣਾ ਪੈ ਰਿਹਾ ਹੈ | ਇਸ ਦੇ ਨਾਲ ਹੀ ਰਾਸ਼ਨ ਕਾਰਡ ਧਾਰਕਾਂ ਜਿੰਨ੍ਹਾਂ 'ਚ ਵੱਡੀ ਗਿਣਤੀ ਔਰਤਾਂ ਦੀ ਹੈ, ਨੂੰ ਸਰਕਾਰੀ ਰਾਸ਼ਨ ਲੈਣ ਲਈ ਦੂਰ-ਦੁਰਾਡੇ ਪਿੰਡਾਂ 'ਚ ਜਾਣਾ ਪੈ ਰਿਹਾ ਹੈ |
ਪਿਛਲੀ ਖ਼ਬਰ ਲਾਵਾਰਿਸ ਔਰਤ ਨੂੰ ਸਰਾਭਾ ਆਸ਼ਰਮ 'ਚ ਮਿਲੀ ਜ਼ਿੰਦਗੀ <br/> ਅਗਲੀ ਖ਼ਬਰ ਯੂਥ ਅਕਾਲੀ ਆਗੂ ਰਾਜਾ ਚੂੰਘ ਨੇ ਗੌਰਵ ਵਲਟੋਹਾ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।