ਖਾਲੜਾ, 16 ਜੁਲਾਈ (ਜੱਜਪਾਲ ਸਿੰਘ ਜੱਜ)-ਐਸ.ਓ.ਆਈ. ਮਾਝਾ ਜ਼ੋਨ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬਣਨ ਨਾਲ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਜੁਗਰਾਜ ਸਿੰਘ ਰਾਜਾ ਚੂੰਘ ਨੇ ਗੌਰਵਦੀਪ ਸਿੰਘ ਵਲਟੋਹਾ ਨੂੰ ਸਨਮਾਨਿਤ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਵਲਟੋਹਾ ਪਰਿਵਾਰ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਲੋਕਾਂ ਨਾਲ ਪਰਿਵਾਰਾਂ ਵਾਂਗ ਵਰਤਣਾ ਅਤੇ ਹਰੇਕ ਪਰਿਵਾਰ ਦੀ ਖੁਸ਼ੀ ਗਮੀ ਵਿਚ ਸ਼ਾਮਿਲ ਹੋਣ ਕਰਕੇ ਹਲਕਾ ਵਾਸੀ ਵਲਟੋਹਾ ਪਰਿਵਾਰ ਨਾਲ ਨਿੱਜੀ ਤੌਰ 'ਤੇ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਯੂਥ ਅਕਾਲੀ ਦਲ ਅਹਿਮ ਰੋਲ ਨਿਭਾਵੇਗਾ ਅਤੇ ਜਿਸ ਦਾ ਨਤੀਜਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਹਰੇਕ ਚੋਣ ਵੱਡੇ ਫਰਕ ਨਾਲ ਜਿੱਤੇਗਾ | ਇਸ ਮੌਕੇ ਜਗਜੀਤ ਸਿੰਘ, ਡਾ. ਜੋਬਨ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਸਿੱਧਵਾਂ, ਮਨਜੀਤ ਸਿੰਘ ਦੋਦੇ, ਕੁਲਦੀਪ ਸਿੰਘ ਖਾਲਸਾ, ਗੁਰਜੰਟ ਸਿੰਘ ਰਾਜੋਕੇ, ਸਤਨਾਮ ਸਿੰਘ ਮੱਖੀ ਆਦਿ ਅਕਾਲੀ ਵਰਕਰ ਹਾਜ਼ਰ ਸਨ |