19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੋਲੀਟੀਕਲ ਸਾਇੰਸ ਵਿਸ਼ੇ ਦੇ ਲੈਕਚਰਾਰਾਂ ਦਾ ਸੈਮੀਨਾਰ

ਅਜੀਤ ਡੈਸਕ 21-11-2025
ਦਸੂਹਾ, 20 ਨਵੰਬਰ (ਭੁੱਲਰ)- ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪੋਲੀਟੀਕਲ ਸਾਇੰਸ ਵਿਸ਼ੇ ਦੇ ਲੈਕਚਰਾਰਾਂ ਦਾ ਇੱਕ ਰੋਜ਼ਾ ਸੈਮੀਨਾਰ ਲਗਾਇਆ ਗਿਆ, ਜਿਸ 'ਚ ਜ਼ਿਲੇ੍ਹ ਭਰ ਦੇ ਪੋਲੀਟੀਕਲ ਸਾਇੰਸ ਵਿਸ਼ੇ ਦੇ 70 ਲੈਕਚਰਾਰਾਂ ਨੇ ਭਾਗ ਲਿਆ | ਇਸ ਮੌਕੇ ਵਿਸ਼ਾ ਪੋਲੀਟੀਕਲ ਸਾਇੰਸ ਦੇ ਜ਼ਿਲ੍ਹਾ ਰਿਸੋਰਸ ਪਰਸਨ ਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਜਸਵਿੰਦਰ ਕੌਰ ਅਤੇ ਅੰਜੂ ਸੈਣੀ ਆਦਿ ਨੇ ਸੈਮੀਨਾਰ ਦੌਰਾਨ ਬੱਚਿਆਂ ਦਾ ਮਨੋਵਿਗਿਆਨ, ਵਿਸੇ ਦੇ ਪਾਠਕ੍ਰਮ ਨੂੰ ਰੋਚਿਕ ਤਰੀਕੇ ਨਾਲ ਪੜ੍ਹਾਉਣ, ਪਾਠਕ੍ਰਮ ਦੀਆਂ ਬਰੀਕੀਆਂ ਬਾਰੇ ਚਾਨਣਾ ਪਾਇਆ | ਇਸ ਸੈਮੀਨਾਰ ਦੌਰਾਨ ਪਿ੍ੰ. ਧਰਮਿੰਦਰ ਕੁਮਾਰ, ਸਰਜੀਵਨ ਕੁਮਾਰ ਅਤੇ ਸੋਹਣ ਸਿੰਘ ਨੇ ਵਿਦਿਆਰਥੀਆਂ ਦਾ ਹੋਰ ਵਧੇਰੇ ਢੁਕਵੇਂ ਤਰੀਕੇ ਨਾਲ ਸਰਬਪੱਖੀ ਵਿਕਾਸ ਕਰਨ ਲਈ ਲੈਕਚਰਾਰਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਜਤਿੰਦਰ ਕੁਮਾਰ, ਸੁਖਵੀਰ ਸਿੰਘ, ਰਵਿੰਦਰ ਸਿੰਘ, ਸਤਨਾਮ ਕੁਮਾਰ ਅਜਨੋਹਾ, ਸੀਮਾ ਰਾਣੀ ਬਾਗਪੁਰ, ਸੁਖਦੀਪ ਕੌਰ, ਨੀਲਮ ਕੁਮਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਦੇ ਵਿਦਿਆਰਥੀਆਂ ਨੇ ਰਿਲਾਇੰਸ ਟਰੇਡ ਮੁਕੇਰੀਆਂ ਦਾ ਕੀਤਾ ਦੌਰਾ ਅਗਲੀ ਖ਼ਬਰ ਸੈਣੀ ਵੈੱਲਫੇਅਰ ਸੁਸਾਇਟੀ ਟਾਂਡਾ ਵਲੋਂ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।