ਢਿੱਲਵਾਂ (ਕਪੂਰਥਲਾ), 19 ਅਕਤੂਬਰ (ਗੋਬਿੰਦ ਸੁਖੀਜਾ)- ਥਾਣਾ ਢਿੱਲਵਾਂ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਢਿਲਵਾਂ ਜਸਦੀਪ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਦਰਸ਼ਨ ਲਾਲ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਬੰਦੀ ਢਿੱਲਵਾਂ ਤੇ ਬੈਰੀਕੇਟਿੰਗ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਚੈਕਿੰਗ ਦੌਰਾਨ ਇਕ ਕਾਰ ਨੂੰ ਚੈੱਕ ਕੀਤਾ, ਜਿਸ ਵਿੱਚ 2 ਨੌਜਵਾਨ ਸਵਾਰ ਸਨ। ਜਿਨ੍ਹਾਂ ਨੂੰ ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ ਆਪਣਾ ਨਾਮ ਪਰਮਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਗਲੀ ਨੰਬਰ 09 ਮੁਹੱਲਾ ਰਤਨਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਅਤੇ ਦੂਜੇ ਨੇ ਨਿਤਿਨ ਗੁਪਤਾ ਉਰਫ ਨੀਟੂ ਪੁੱਤਰ ਰਤਨ ਲਾਲ ਵਾਸੀ ਆੜ੍ਹਤੀਆ ਮਹੁੱਲਾ ਮੇਹਲੀ ਗੇਟ ਫਗਵਾੜਾ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਅਤੇ ਗੱਡੀ ਦੀ ਚੈਕਿੰਗ ਕਰਨ ਤੇ ਡੈਸ਼ਬੋਰਡ ਵਿਚੋ ਮੋਮੀ ਲਿਫਾਫਾ ਵਜਨਦਾਰ ਮਿਲਿਆ। ਜਿਸ ਦੀ ਚੈਕਿੰਗ ਕਰਨ ਤੇ 15 ਗਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸਤੇ ਢਿੱਲਵਾਂ ਪੁਲਸ ਵਲੋਂ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਢਿੱਲਵਾਂ ਪੁਲਿਸ ਵਲੋਂ 15 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਰ ਸਮੇਤ ਕਾਬੂ
ਢਿੱਲਵਾਂ (ਕਪੂਰਥਲਾ), 19 ਅਕਤੂਬਰ (ਗੋਬਿੰਦ ਸੁਖੀਜਾ)- ਥਾਣਾ ਢਿੱਲਵਾਂ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਦੋ...
ਅਜੀਤ ਡੈਸਕ
19-10-2026