19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਿਵਲ ਹਸਪਤਾਲ ਮਾਹਿਲਪੁਰ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ

ਮਾਹਿਲਪੁਰ, 18 ਅਕਤੂਬਰ (ਰਜਿੰਦਰ ਸਿੰਘ)-ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ। ਇਸ ਮੌਕੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੀ ਡਾਕਟਰੀ ਟੀਮ ਵਿਕਾਸ ਠਾਕੁਰ, ਮੈਡਮ ਸੋਨੀਆ, ਜਸਪ੍ਰੀਤ ਕੌਰ ਸਿਮਰਨਜੀਤ ਕੌਰ ਵਲੋਂ ਮੁਫ਼ਤ ਮੀਮੋਗ੍ਰਾਫੀ, ਪੀ.

ਅਜੀਤ ਡੈਸਕ 19-10-2026
ਮਾਹਿਲਪੁਰ, 18 ਅਕਤੂਬਰ (ਰਜਿੰਦਰ ਸਿੰਘ)-ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵਲੋਂ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ। ਇਸ ਮੌਕੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੀ ਡਾਕਟਰੀ ਟੀਮ ਵਿਕਾਸ ਠਾਕੁਰ, ਮੈਡਮ ਸੋਨੀਆ, ਜਸਪ੍ਰੀਤ ਕੌਰ ਸਿਮਰਨਜੀਤ ਕੌਰ ਵਲੋਂ ਮੁਫ਼ਤ ਮੀਮੋਗ੍ਰਾਫੀ, ਪੀ. ਐਸ. ਓ., ਬੀ. ਪੀ., ਸ਼ੂਗਰ, ਪੈਪਸਮੇਅਰ ਸਮੇਤ ਹੋਰ ਟੈੱਸਟ ਕੀਤੇ ਗਏ। ਇਸ ਮੌਕੇ ਐੱਸ. ਐਮ. ਓ. ਡਾ. ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਤਰ੍ਹਾਂ ਕੈਂਪ ਲਗਾਉਣ ਦਾ ਮੁੱਖ ਉਦੇਸ਼ ਪੰਜਾਬ ਸਮੇਤ ਹੋਰ ਦੇਸ਼ਾਂ ‘ਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਕੈਂਸਰ ਨਾਂਅ ਦੀ ਬਿਮਾਰੀ ਜੜੋਂ ਖ਼ਤਮ ਕਰਨਾ ਹੈ। ਉਨ੍ਹਾਂ ਦੱਸਿਆ ਇਨ੍ਹਾਂ ਟੈੱਸਟਾਂ ਰਾਹੀ ਬਿਮਾਰੀ ਦਾ ਸ਼ੁਰੂ ਤੋਂ ਪਤਾ ਲੱਗ ਜਾਂਦਾ ਤੇ ਮਰੀਜ਼ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਹੈ ਤੇ ਉਸ ਦੀ ਜਾਨ ਬਚ ਜਾਂਦੀ ਹੈ। ਇਸ ਮੌਕੇ ਡਾ. ਮਨਜੀਤ ਕੌਰ, ਡਾ. ਮਨਦੀਪ ਕੌਰ ਬੈਂਸ, ਸਟਾਫ਼ ਨਰਸ ਕਮਲਜੀਤ ਕੌਰ, ਰਜਨੀ, ਜਸਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਗੁਰਪ੍ਰੀਤ ਕੌਰ, ਭਾਵਨਾ, ਰੇਨੂੰ ਤੇ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ 21 ਨੂੰ ਰੋਸ ਮਾਰਚ ਤੇ 22 ਨੂੰ ਮੁਕੇਰੀਆਂ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਣਗੇ ਮੁਲਾਜ਼ਮ ਅਤੇ ਪੈਨਸ਼ਨਰਜ਼ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਦਿਨ-ਦਿਹਾੜੇ ਹੋਈ ਹੱਤਿਆ ਨੇ ਪੰਜਾਬ ਸਰਕਾਰ ਦੀ ਖੋਲ੍ਹੀ ਪੋਲ – ਸੁਧੀਰ ਠਾਕੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।