19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਦੇ ਵਿਦਿਆਰਥੀਆਂ ਨੇ ਰਿਲਾਇੰਸ ਟਰੇਡ ਮੁਕੇਰੀਆਂ ਦਾ ਕੀਤਾ ਦੌਰਾ

ਅਜੀਤ ਡੈਸਕ 21-11-2025
ਭੰਗਾਲਾ, 20 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੌਰ ਨੇ ਵਿਦਿਆਰਥੀਆਂ ਦੀ ਪੈ੍ਰਕਟੀਕਲ ਸਿਖਲਾਈ ਵਿਸ਼ਲੇਸ਼ਣਾਤਮਿਕ ਸੋਚ ਅਤੇ ਕਮਿਊਨਿਟੀ ਜਾਗਰੂਕਤਾ ਨੂੰ ਮਜ਼ਬੂਤ ਬਣਾਉਣ ਲਈ ਇੱਕ ਵਿਸਤਰਿਤ ਮਾਰਕੀਟ ਸਰਵੇ ਗਤੀਵਿਧੀ ਕਰਵਾਈ | ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਸ਼ਾ ਬਿਜ਼ਨਸ ਬਲਾਸਟਰ ਸਿਰਫ਼ ਵਿਸ਼ੇ ਵਜੋਂ ਹੀ ਨਹੀਂ ਸਗੋਂ ਇੱਕ ਮੁਹਿੰਮ ਵਜੋਂ ਆਦਰਸ਼ ਪਬਲਿਕ ਸਕੂਲ ਚਨੌਰ ਨੇ ਇਸ ਨੂੰ ਅਪਣਾਇਆ ਹੋਇਆ ਹੈ, ਬੋਰਡ ਦੀ ਸ਼ਲਾਘਾ ਕਰਦਿਆਂ ਪਿ੍ੰ. ਗੁਲਸ਼ਨ ਰਿਸ਼ੀਰਾਜ ਨੇ ਦੱਸਿਆ ਕਿ ਅਜਿਹੇ ਵਿਸ਼ਿਆਂ ਦੀ ਪੜ੍ਹਾਈ ਬੱਚਿਆਂ ਨੂੰ ਆਤਮਨਿਰਭਰ ਬਣਾਉਂਦੀ ਹੈ ਅਤੇ ਬਿਜ਼ਨਸ ਕਰਨ ਦੇ ਅਵਸਰ ਪ੍ਰਦਾਨ ਕਰਦੀ ਹੈ | ਇਹ ਸਰਵੇ ਜਮਾਤ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸੁਰਿੰਦਰ ਮੋਹਣ ਅਤੇ ਮੈਡਮ ਬੰਦਨਾ ਦੀ ਰਹਿਨੁਮਾਈ ਹੇਠ ਕੀਤਾ | ਵਿਦਿਆਰਥੀਆਂ ਨੇ ਬਾਜ਼ਾਰਾਂ ਵਿਚ ਦੁਕਾਨਦਾਰਾਂ, ਗ੍ਰਾਹਕਾਂ ਅਤੇ ਸਥਾਨਕ ਨਿਵਾਸੀਆਂ ਨਾਲ ਗਲ ਕਰਕੇ ਕੀਮਤ ਰੁਝਾਨ, ਖ਼ਰੀਦਦਾਰਾਂ ਦੀ ਪਸੰਦ, ਲੋਕਪਿ੍ਯ ਸਮਾਨ, ਗੁਣਵੱਤਾ ਦੀ ਤੁਲਨਾ ਅਤੇ ਮਾਰਕੀਟ ਦੀ ਮੰਗ ਬਾਰੇ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ | ਇਸ ਮੌਕੇ ਰਿਲਾਇੰਸ ਟਰੇਂਡ ਮੁਕੇਰੀਆਂ ਵਿਕੇ ਬੱਚਿਆਂ ਨੇ ਮੈਨੇਜਰ ਵਿਸ਼ਾਲ ਨਾਲ ਮੁਲਾਕਾਤ ਕਰਕੇ ਬਿਜ਼ਨਸ ਬਲਾਸਟਰ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਲੱਗ-ਅਲੱਗ ਤਜਰਬੇ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਲਸ਼ਨ ਰਿਸ਼ੀਰਾਜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸੀ ਗਤੀਵਿਧੀਆਂ ਕਲਾਸ ਰੂਮ ਸਿਖਲਾਈ ਅਤੇ ਅਸਲ ਜੀਵਨ ਅਨੁਭਵਾਂ ਵਿਚਕਾਰ ਦੀ ਖਾਈ ਨੂੰ ਘਟਾਉਂਦੀਆਂ ਹਨ | ਸਕੂਲ ਭਵਿੱਖ ਵਿਚ ਹੋਰ ਫ਼ੀਲਡ ਆਧਾਰਿਤ ਸਿਖਲਾਈ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਰੱਖਦਾ ਹੈ |

ਪਿਛਲੀ ਖ਼ਬਰ ਦੂਨ ਪਬਲਿਕ ਸਕੂਲ ਹਾਜੀਪੁਰ ਦੇ ਕਿੰਡਰਗਾਰਟਨ ਸੈਕਸ਼ਨ ਵਿਚ ਕਹਾਣੀ ਗਤੀਵਿਧੀ ਕਰਵਾਈ <br/> ਅਗਲੀ ਖ਼ਬਰ ਪੋਲੀਟੀਕਲ ਸਾਇੰਸ ਵਿਸ਼ੇ ਦੇ ਲੈਕਚਰਾਰਾਂ ਦਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।