22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਟੇਟ ਐਵਾਰਡੀ ਅਧਿਆਪਕ ਗੁਰਮੇਲ ਸੰਧਲ ਦੀ ਤੀਸਰੇ ਫਿਨਲੈਂਡ ਟਰੇਨਿੰਗ ਬੈਚ ਲਈ ਚੋਣ <br/>

ਅਜੀਤ ਡੈਸਕ 19-11-2025
ਨੰਗਲ ਬਿਹਾਲਾਂ, 18 ਨਵੰਬਰ (ਵਿਨੋਦ ਮਹਾਜਨ)- ਸਿੱਖਿਆ ਸੁਧਾਰ ਦੀ ਲੜੀ 'ਚ ਪੰਜਾਬ ਸਰਕਾਰ ਸਮੇਂ-ਸਮੇਂ 'ਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਦੇਸ਼ ਵਿਚ ਟਰੇਨਿੰਗ ਲਈ ਭੇਜ ਰਹੀ ਹੈ | ਇਸੇ ਲੜੀ ਤਹਿਤ ਤੀਸਰੇ ਫਿਨਲੈਂਡ ਟਰੇਨਿੰਗ ਬੈਚ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਸਟੇਟ ਐਵਾਰਡੀ ਅਧਿਆਪਕ ਅਤੇ ਇਕ ਮੁਖੀਆ ਅਧਿਆਪਕਾ ਦੀ ਚੋਣ ਹੋਈ ਹੈ | ਨੰਗਲ ਬਿਹਾਲਾਂ ਦੇ ਗੁਰਮੇਲ ਸੰਧਲ ਜੋ ਇਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਗੋਇਵਾਲ ਬਲਾਕ ਹਾਜੀਪੁਰ ਵਿਖੇ ਬਤੌਰ ਅਧਿਆਪਕ ਤਾਇਨਾਤ ਹਨ ਅਤੇ ਮੌਜੂਦਾ ਸਮੇਂ ਵਿਚ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਹੁਸ਼ਿਆਰਪੁਰ ਵਜੋਂ ਕੰਮ ਕਰ ਰਹੇ ਹਨ | ਨਰਿੰਦਰ ਅਰੋੜਾ ਮੌਜੂਦਾ ਸਮੇਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਝਾਸ ਬਲਾਕ ਟਾਂਡਾ ਵਿਖੇ ਅਤੇ ਮੈਡਮ ਸਤਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕਰਾੜੀ ਵਿਖੇ ਆਪਣੀ ਸੇਵਾਵਾਂ ਨਿਭਾਅ ਰਹੇ ਹਨ | ਸਾਲ 2020 ਗੁਰਮੇਲ ਸੰਧਲ ਅਤੇ 2018 ਵਿਚ ਨਰਿੰਦਰ ਅਰੋੜਾ ਨੂੰ ਸਿੱਖਿਆ ਖੇਤਰ ਵਿਚ ਇਨ੍ਹਾਂ ਦੇ ਪਾਏ ਯੋਗਦਾਨ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ | ਫਿਨਲੈਂਡ ਟਰੇਨਿੰਗ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਿੰਨ ਅਧਿਆਪਕਾਂ ਨੂੰ ਸਮੂਹ ਅਧਿਆਪਕ ਸਾਥੀਆਂ ਅਤੇ ਜ਼ਿਲ੍ਹਾ ਸਿੱਖਿਆ ਉਪ ਅਫ਼ਸਰ ਅਮਨਦੀਪ ਸ਼ਰਮਾ ਵਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਆਕਸਫ਼ੋਰਡ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ - ਘੁੰਮਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।