ਤਲਵਾੜਾ, ਰਾਮਗੜ੍ਹ ਸੀਕਰੀ, 18 ਨਵੰਬਰ (ਓਸ਼ੋ, ਕਟੋਚ)- ਨਸ਼ਿਆਂ ਵਿਰੁੱਧ ਰਾਜ ਪੱਧਰੀ ਮੁਹਿੰਮ ਅਧੀਨ ਬੀਤੇ ਦਿਨੀਂ ਬੀ.ਡੀ.ਪੀ.ਓ. ਦਫ਼ਤਰ ਤਲਵਾੜਾ ਵਿਖੇ ਸ੍ਰੀ ਬਿਕਰਮ ਸਿੰਘ ਦੀ ਅਗਵਾਈ ਵਿਚ ਵਿਲੇਜ ਡਿਫੈਂਸ ਕਮੇਟੀ ਦੀ ਸਿਖਲਾਈ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਪਹੁੰਚੇ | ਵਿਧਾਇਕ ਘੁੰਮਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ ਜੋ ਨਾ ਸਿਰਫ਼ ਇਕ ਵਿਅਕਤੀ ਨੂੰ ਬਲਕਿ ਪੂਰੇ ਪਰਿਵਾਰ ਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ | ਉਨ੍ਹਾਂ ਕਿਹਾ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਾਂ ਹੀ ਸਫਲ ਹੋਵੇਗੀ ਜਦੋਂ ਸਮਾਜ ਦੇ ਸਾਰੇ ਵਰਗ ਇਸ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ | ਇਸ ਮੌਕੇ ਡੀ.ਐੱਸ.ਪੀ. ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨਿਰੰਤਰ ਜਾਰੀ ਹੈ | ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਜਸਵੀਰ ਸਿੰਘ ਜੰਡੋਰ ਨੇ ਕਿਹਾ ਕਿ ਸਮਾਜ ਉਦੋਂ ਸਿਹਤਮੰਦ ਅਤੇ ਖ਼ੁਸ਼ਹਾਲ ਬਣ ਸਕਦਾ ਹੈ ਜਦੋਂ ਨੌਜਵਾਨ ਨਸ਼ਿਆਂ ਤੋਂ ਮੁਕਤ ਹੋ ਕੇ ਸਿੱਖਿਆ ਤੇ ਖੇਡਾਂ ਵੱਲ ਧਿਆਨ ਦੇਣਗੇ | ਇਸ ਮੌਕੇ ਐੱਸ.ਡੀ.ਐਮ. ਕਮਲਜੀਤ ਸਿੰਘ ਨੇ ਵੀ ਹਾਜ਼ਰੀ ਨੂੰ ਸੰਬੋਧਨ ਕੀਤਾ | ਇਸ ਮੌਕੇ ਐੱਸ.ਐੱਚ.ਓ. ਸਤਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਆਸ਼ੂ ਅਰੋੜਾ, ਪ੍ਰਦੀਪ ਸਰਫੀ ਕੌਂਸਲਰ, ਜੋਗਿੰਦਰ ਪਾਲ ਛਿੰਦਾ ਕੌਂਸਲਰ, ਵਿਕਰਾਂਤ ਜਯੋਤੀ ਮੈਂਬਰ ਯੋਜਨਾ ਬੋਰਡ, ਪਰਮਿੰਦਰ ਟੀਨੂ, ਸ਼ਿਵਮ ਤਲੂਜਾ, ਕੁਲਦੀਪ ਕੁਮਾਰ ਭੂੰਬੋਤਾੜ ਸਰਪੰਚ ਵਕੀਲ ਬਟਵਾੜਾ, ਰੀਨਾ ਦੇਵੀ ਸਰਪੰਚ ਅਲੇਰਾ, ਨੀਲਮ ਕਟੋਚ, ਸੀਮਾ ਦੇਵੀ ਨੰਗਲ ਖਨੋੜਾ, ਸਰਪੰਚ ਨਰੇਸ਼ ਕੁਮਾਰੀ ਕਰਟੋਲੀ, ਅਮਿਤ ਡੋਗਰਾ, ਰਾਮ ਮੂਰਤੀ, ਸੁਨੀਤਾ ਜੀ. ਆਰ.ਐੱਸ., ਰਜਿੰਦਰ ਕੁਮਾਰ, ਨਿਰਵਿਕਾਰ ਸਿੰਘ ਰਾਮਗੜ੍ਹੀਆ, ਨਰਜੀਵਨ ਪਟਿਆਲ ਆਦਿ ਹਾਜ਼ਰ ਸਨ |