26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਤੇ ਵਰਤੋਂ ਜ਼ੋਰਾਂ 'ਤੇ <br/>

ਅਜੀਤ ਡੈਸਕ 18-07-2025
ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)- ਪੰਜਾਬ ਸਰਕਾਰ ਵਲੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰਨ ਪਾਬੰਦੀ ਲਗਾਉਣ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਮੁਕੇਰੀਆਂ ਹਲਕੇ ਅੰਦਰ ਧੜੱਲੇ ਨਾਲ ਕੀਤੀ ਜਾ ਰਹੀ ਹੈ | ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਹਰ ਰੇਹੜੀ ਵਾਲੇ ਤੇ ਦੁਕਾਨਦਾਰ ਖੁੱਲੇ੍ਹਆਮ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰ ਰਹੇ ਹਨ | ਪੰਜਾਬ 'ਚ ਰੇਹੜੀ ਵਾਲੇ, ਢਾਬੇ ਵਾਲੇ ਅਤੇ ਦੁਕਾਨਦਾਰਾਂ ਪਲਾਸਟਿਕ ਦੇ ਲਿਫਾਫਿਆਂ 'ਚ ਦਾਲ, ਸਬਜ਼ੀ, ਕਰਿਆਨਾ, ਡੇਅਰੀਆਂ 'ਤੇ ਦੁੱਧ, ਦਹੀ ਗ੍ਰਾਹਕਾਂ ਨੂੰ ਵੇਚ ਰਹੇ ਹਨ, ਜੋ ਕਾਨੂੰਨ ਦੇ ਖਿਲਾਫ ਹੈ | ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਕਾਰਨ ਸੀਵਰੇਜ ਜਾਮ ਹੋ ਜਾਂਦਾ ਹੈ, ਜਿਸ ਕਾਰਨ ਨਾਲੀਆਂ ਦੀ ਨਿਕਾਸੀ ਬੰਦ ਹੋ ਜਾਂਦੀ ਹੈ | ਸ਼ਹਿਰ ਦੇ ਬਾਜ਼ਾਰ ਅੰਦਰ ਫਾਸਟ ਫੂਡ ਦੀਆਂ ਰੇਹੜੀਆਂ 'ਤੇ ਰੋਜ਼ਾਨਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਆਮ ਹੀ ਦੇਖੀ ਜਾ ਸਕਦੀ ਹੈ | ਲੋਕਾਂ ਨੇ ਨਗਰ ਕੌਂਸਲ ਮੁਕੇਰੀਆਂ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਰੇਹੜੀਆਂ, ਦੁਕਾਨਾਂ 'ਤੇ ਛਾਪੇਮਾਰੀ ਕਰਕੇ ਅਜਿਹੇ ਘਟੀਆ ਮਿਆਰ ਵਾਲੇ ਲਿਫਾਫਿਆਂ ਨੂੰ ਜਬਤ ਕਰਨ ਤੋਂ ਬਾਅਦ ਇਨ੍ਹਾਂ ਦੀ ਵਿਕਰੀ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ |

ਪਿਛਲੀ ਖ਼ਬਰ ਬੇਅਦਬੀਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਚੰਗੀ ਪਹਿਲਕਦਮੀ-ਜਥੇਦਾਰ ਮੁਲਤਾਨੀ <br/> ਅਗਲੀ ਖ਼ਬਰ ਸੰਤ ਬਾਬਾ ਸਮੁੰਦ ਸਿੰਘ ਦੀ ਬਰਸੀ ਮੌਕੇ ਸਮਾਗਮ ਕਰਵਾਇਆ, ਛਿੰਝ ਮੇਲਾ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।