26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ <br/>

ਮੱਲਾਂ ਮਾਰਨ ਵਾਲੇ ਵਿਦਿਆਰਥੀ ਮੋਮੈਂਟੋ ਹਾਸਲ ਕਰਦੇ ਹੋਏ | ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ <br/> 18-07-2025
ਭੰਗਾਲਾ, 17 ਜੁਲਾਈ (ਬਲਵਿੰਦਰਜੀਤ ਸਿੰਘ ਸੈਣੀ)- ਰਿਆੜਕੀ ਪਬਲਿਕ ਸਕੂਲ ਤੁਗਲਵਾਲ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ 'ਚ ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਦੇ ਵਿਦਿਆਰਥੀ ਨੇ ਭਾਗ ਲਿਆ | ਇਸ ਮੌਕੇ ਓਵਰਆਲ ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਪਹਿਲੇ ਸਥਾਨ 'ਤੇ ਰਿਹਾ | ਇਸ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਪਿਸਤੌਲ 'ਚ ਪਹਿਲਾ ਸਥਾਨ ਵਰਿੰਦਰ ਕੌਰ, ਰੀਤੂ, ਤਰਨਵੀਰ ਸਿੰਘ, ਰਜਨੀ ਬਾਲਾ, ਹਰਸੇਰਤ ਕੌਰ, ਕਰਨਦੀਪ ਸਿੰਘ, ਤਨਿਸ਼ ਜਰਿਆਲ, ਕਰਮਨਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਦਿਵਕਸ਼ੀ ਬੇਦੀ, ਗੁਰਨੂਰ ਕੌਰ ਨੇ ਹਾਸਲ ਕੀਤਾ, ਦੂਜਾ ਸਥਾਨ ਆਦਿਤਿਆ, ਸੁਖਮਨਜੀਤ ਨੇ ਹਾਸਲ ਕੀਤਾ ਅਤੇ ਤੀਜਾ ਸਥਾਨ ਕਰਨਦੀਪ ਸਿੰਘ, ਜ਼ੋਰਾਵਰ ਸਿੰਘ, ਈਕਸ਼ਾਨ ਅਤੇ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ੂਟਿੰਗ ਅਕੈਡਮੀ ਦੇ ਕੋਚ ਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਧੀਆ ਸਿਖਲਾਈ ਦੇ ਕੇ ਵੱਖ-ਵੱਖ ਹਿੱਸਿਆਂ 'ਚ ਭਾਗ ਲੈਣ ਲਈ ਭੇਜਦੇ ਹਾਂ ਅਤੇ ਸਾਡੇ ਵਿਦਿਆਰਥੀ ਵਧੀਆ ਰਿਜ਼ਲਟ ਲੈ ਕੇ ਆਉਂਦੇ ਹਨ | ਇਸ ਮੌਕੇ ਗੁਰਪ੍ਰੀਤ ਸਿੰਘ ਸ਼ੂਟਿੰਗ ਕੋਚ, ਸੂਬੇਦਾਰ ਪਰਮਜੀਤ ਸਿੰਘ, ਸੌਰਵ ਠਾਕੁਰ, ਦਵਿੰਦਰ ਕੌਰ, ਪ੍ਰਧਾਨ ਸੂਬੇਦਾਰ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਵਲੋਂ ਚੋਹਾਲ ਸਕੂਲ ਦਾ ਦੌਰਾ <br/> ਅਗਲੀ ਖ਼ਬਰ ਅਜਨੋਹਾ ਸਕੂਲ 'ਚ 'ਇਕ ਪੇੜ ਮਾਂ ਦੇ ਨਾਮ' ਮੁਹਿੰਮ ਤਹਿਤ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।