26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਜਨੋਹਾ ਸਕੂਲ 'ਚ 'ਇਕ ਪੇੜ ਮਾਂ ਦੇ ਨਾਮ' ਮੁਹਿੰਮ ਤਹਿਤ ਬੂਟੇ ਲਗਾਏ <br/>

ਸ.ਸ.ਸ. ਸਕੂਲ ਅਜਨੋਹਾ 'ਚ ਪਿ੍ੰ: ਹਰਮਨੋਜ ਕੁਮਾਰ ਬੂਟੇ ਲਗਾਉਂਦੇ ਹੋਏ | ਉਨ੍ਹਾਂ ਨਾਲ ਨਰਿੰਦਰ ਅਜਨੋਹਾ, ਜਤਿੰਦਰ ਸਿੰਘ, ਰਾਜਵਿੰਦਰ ਕੌਰ ਤੇ ਹੋਰ | ਤਸਵੀਰ : ਅਵਤਾਰ ਸਿੰਘ ਅਟਵਾਲ <br/> 18-07-2025
ਕੋਟਫ਼ਤੂਹੀ, 17 ਜੁਲਾਈ (ਅਟਵਾਲ)-ਅਜਨੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਕੂਲ ਪਿ੍ੰਸੀਪਲ ਹਰਮਨੋਜ ਕੁਮਾਰ ਦੀ ਸਰਪ੍ਰਸਤੀ ਹੇਠ 'ਇਕ ਪੇੜ ਮਾਂ ਦੇ ਨਾਮ' ਮੁਹਿੰਮ ਤਹਿਤ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ | ਇਸ ਮੌਕੇ ਸਕੂਲ ਪਿ੍ੰ: ਹਰਮਨੋਜ ਕੁਮਾਰ ਨੇ ਕਿਹਾ ਕਿ ਅਸੀਂ ਜਿੰਨੇ ਵੱਧ ਤੋਂ ਵੱਧ ਪੌਦੇ ਲਗਾਵਾਂਗੇ, ਓਨਾ ਹੀ ਵਾਤਾਵਰਨ ਦਾ ਪ੍ਰਦੂਸ਼ਣ ਘਟੇਗਾ ਅਤੇ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ | ਉਨ੍ਹਾਂ ਅਪੀਲ ਕੀਤੀ ਕਿ ਉਕਤ ਮੁਹਿੰਮ ਤਹਿਤ ਸਾਨੰੂ ਵੱਧ ਤੋਂ ਵੱਧ ਬੂਟੇ ਲਗਾ ਕੇ ਇਸ ਵਾਤਾਵਰਨ ਨੂੰ ਸ਼ੁੱਧ ਕਰਨ 'ਚ ਆਪਣਾ ਯੋਗਦਾਨ ਪਾਉਣ ਚਾਹੀਦਾ ਹੈ | ਇਸ ਮੌਕੇ ਜਤਿੰਦਰ ਸਿੰਘ, ਰਾਜਵਿੰਦਰ ਕੌਰ, ਨਰਿੰਦਰ ਅਜਨੋਹਾ, ਲਵਦੀਪ ਕੌਰ, ਧਰਮਿੰਦਰ ਸਿੰਘ, ਅਬਿਨਾਸ਼ ਕੌਰ, ਹਾਫ਼ਿਜ਼ ਪਦਮ, ਅਮਨਪ੍ਰੀਤ ਕੌਰ, ਅਮਨਜੀਤ ਕੌਰ, ਕੁਲਵਿੰਦਰ ਸਿੰਘ, ਹਰਭਜਨ ਸਿੰਘ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ <br/> ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਟਾਂਡਾ ਵਿਖੇ ਵਿਸ਼ਵ ਇਮੋਜੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।