ਟਾਂਡਾ ਉੜਮੁੜ, 17 ਜੁਲਾਈ (ਭਗਵਾਨ ਸਿੰਘ ਸੈਣੀ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਵਿਖੇ ਵਿਸ਼ਵ ਇਮੋਜੀ ਦਿਵਸ ਮਨਾਇਆ ਗਿਆ | ਇਸ ਸੰਬੰਧੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਅਨੰਤ ਹਾਊਸ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ | ਹਾਊਸ ਇੰਚਾਰਜ ਸ਼ਿਖਾ ਰਾਣੀ ਦੀ ਅਗਵਾਈ 'ਚ ਵਿਦਿਆਰਥਣ ਨਿਵੇਦਿਤਾ, ਅਵਨੀਤ ਕੌਰ, ਜੋਤਵੀਰ ਸਿੰਘ, ਜਤਿਨ ਪਲਤਾ, ਜੀਆ, ਅਭਿਰੂਪ ਅਤੇ ਮੋਨਿਕਾ ਆਦਿ ਨੇ ਸਭ ਤੋਂ ਵਧੀਆ ਇਮੋਜੀ ਬਣਾ ਕੇ ਆਪਣੇ ਜਜ਼ਬਾਤ ਪ੍ਰਗਟ ਕੀਤੇ | ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਕਿਹਾ ਕਿ ਇਮੋਜੀ ਇਕ ਛੋਟਾ ਡਿਜੀਟਲ ਆਈਕਨ ਹੈ ਜੋ ਬਿਨ੍ਹਾਂ ਸ਼ਬਦਾਂ ਦੇ ਸਭ ਕੁੱਝ ਦੱਸਦਾ ਹੈ | ਤੁਸੀਂ ਬਿਨਾਂ ਕੋਈ ਸ਼ਬਦ ਕਹੇ ਇਮੋਜੀ ਰਾਹੀਂ ਆਪਣੀਆਂ ਭਾਵਨਾਵਾਂ, ਵਿਚਾਰਾਂ ਅਤੇ ਇਛਾਵਾਂ ਨੂੰ ਪ੍ਰਗਟ ਕਰ ਸਕਦੇ ਹੋ | ਇਹ ਵਿਦਿਆਰਥੀਆਂ ਲਈ ਇਕ ਮਜ਼ੇਦਾਰ ਗਤੀਵਿਧੀ ਸੀ ਕਿਉਂਕਿ ਉਨ੍ਹਾਂ ਨੇ ਖ਼ੁਸ਼ੀ, ਉਤਸ਼ਾਹ, ਗ਼ੁੱਸਾ, ਨਾਰਾਜ਼ਗੀ, ਰੋਸਾ, ਮਜ਼ਾਕ, ਸ਼ਰਾਰਤ ਆਦਿ ਵਰਗੀਆਂ ਬੁਨਿਆਦੀ ਭਾਵਨਾਵਾਂ ਨੂੰ ਦਰਸਾਉਂਦੇ ਵੱਖ-ਵੱਖ ਇਮੋਜੀ ਬਣਾਏ | ਸਕੂਲ ਪਿ੍ੰਸੀਪਲ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ |