22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ ਨਾਲ ਸੁਰਖੀਆਂ 'ਚ ਆਈ ਬ੍ਰਾਜ਼ੀਲੀਅਨ ਔਰਤ

ਅਜੀਤ ਡੈਸਕ 07-11-2025

ਇੰਟਰਨੈੱਟ 'ਤੇ ਉਸ ਦੀ ਪ੍ਰਤੀਕਿਰਿਆ ਦੀ ਚਰਚਾ
ਨਵੀਂ ਦਿੱਲੀ, 6 ਨਵੰਬਰ (ਪੀ. ਟੀ. ਆਈ)-ਰਾਹੁਲ ਗਾਂਧੀ ਵਲੋਂ ਬੁੱਧਵਾਰ ਨੂੰ ਪ੍ਰੈਸ ਕਾਨਫ਼ਰੰਸ 'ਚ ਤਸਵੀਰ ਸਾਂਝੀ ਕਰਨ ਨਾਲ ਸੁਰਖ਼ੀਆਂ 'ਚ ਆਈ ਬ੍ਰਾਜ਼ੀਲੀ ਔਰਤ ਦੀ ਪਛਾਣ ਸੰਬੰਧੀ ਇੰਟਰਨੈੱਟ 'ਤੇ ਚਰਚਾ ਹੋ ਰਹੀ ਹੈ ਅਤੇ ਇਸ ਘਟਨਾਕ੍ਰਮ 'ਤੇ ਹੈਰਾਨਗੀ ਪ੍ਰਗਟ ਕਰਦਿਆਂ ਉਸ ਦੀ ਇਕ ਵੀਡੀਓ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ | ਵੀਡੀਓ 'ਚ ਉਸ ਨੇ ਆਪਣੇ ਸੰਬੰਧੀ ਸਭ ਕੁੱਝ ਦੱਸਿਆ ਹੈ | ਉਸ ਨੇ ਆਪਣਾ ਨਾਂਅ ਲਾਰਿਸਾ ਨੇਰੀ ਦੱਸਿਆ ਹੈ ਅਤੇ ਉਹ ਪੇਸ਼ੇ ਵਜੋਂ ਇਕ ਹੇਅਰ ਡਰੈਸਰ ਹੈ | ਉਸ ਨੇ ਦੱਸਿਆ ਕਿ ਉਸਦੀ ਉਕਤ ਤਸਵੀਰ ਕਰੀਬ 8 ਸਾਲ ਪੁਰਾਣੀ ਹੈ, ਜਦੋਂ ਉਹ ਕਰੀਬ 20 ਸਾਲ ਦੀ ਸੀ | ਨੇਰੀ ਨੇ ਇਕ ਵੀਡੀਓ ਪੋਸਟ ਕਰਕੇ ਕਿਹਾ ਕਿ ਮੈਨੂੰ ਉਥੋਂ ਦੀਆਂ ਚੋਣਾਂ ਅਤੇ ਵੋਟਾਂ ਦੀ ਜਾਣਕਾਰੀ ਨਹੀਂ ਹੈ | ਉਹ ਲੋਕ ਮੈਨੂੰ ਇਕ ਭਾਰਤੀ ਵਜੋਂ ਦਿਖਾ ਰਹੇ ਹਨ | ਇਹ ਤਾਂ ਪਾਗਲਪਨ ਵਾਂਗ ਹੈ | ਪੁਰਤਗਾਲੀ ਭਾਸ਼ਾ 'ਚ ਬੋਲਦੇ ਹੋਏ ਨੇਰੀ ਨੇ ਕਿਹਾ ਕਿ ਲੋਕ ਉਸ ਦੀ ਹੁਣ ਇੰਟਰਵਿਊ ਕਰਨਾ ਚਾਹੁੰਦੇ ਹਨ | ਨੇਰੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਲਿਖਿਆ ਕਿ ਕਮਾਲ ਹੈ, ਮੈਂ ਭਾਰਤ 'ਚ ਪ੍ਰਸਿੱਧ ਹੋ ਗਈ ਹਾਂ, ਉਹ ਵੀ ਇਕ ਬਾਜ਼ੀਲੀ ਮਾਡਲ ਦੇ ਰੂਪ 'ਚ | ਉਸ ਨੇ ਕਿਹਾ ਕਿ ਭਾਰਤ 'ਚ ਵੋਟ ਪਾਉਣ ਲਈ ਮੇਰੀ ਪੁਰਾਣੀ ਤਸਵੀਰ ਦੀ ਵਰਤੋਂ ਹੋ ਰਹੀ ਹੈ | ਮੈਨੂੰ ਭਾਰਤੀ ਦੱਸ ਕੇ ਆਪਸ 'ਚ ਲੜ ਰਹੇ ਹਨ | ਦੇਖੋ ਕੀ ਪਾਗਲਪਨ ਹੈ, ਮੈਂ ਤਾਂ ਕਦੇ ਭਾਰਤ ਗਈ ਹੀ ਨਹੀਂ |

ਪਿਛਲੀ ਖ਼ਬਰ ਭਾਰਤ-ਪਾਕਿਸਤਾਨ ਜੰਗ ਦੌਰਾਨ 8 ਜਹਾਜ਼ ਡੇਗੇ ਗਏ-ਟਰੰਪ ਅਗਲੀ ਖ਼ਬਰ ਨਿਤਿਸ਼, ਤੇਜਸਵੀ, ਸਮਰਾਟ ਚੌਧਰੀ ਸਮੇਤ ਹੋਰ ਸਿਆਸੀ ਆਗੂਆਂ ਨੇ ਵੋਟ ਪਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।