ਪਟਿਆਲਾ, 6 ਨਵੰਬਰ (ਪੀ. ਟੀ. ਆਈ.)-ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਜੋ ਕਿ 2 ਸਤੰਬਰ ਤੋਂ ਜਬਰ ਜਨਾਹ ਦੇ ਇਕ ਮਾਮਲੇ 'ਚ ਫਰਾਰ ਹੈ, ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ | ਇਕ ਅਧਿਕਾਰੀ ਨੇ ਕਿਹਾ ਕਿ ਸਨੌਰ ਦੇ ਵਿਧਾਇਕ ਦੇ ਵੇਰਵਿਆਂ ਵਾਲੇ ਪੋਸਟਰ ਉਨ੍ਹਾਂ ਦੇ ਸਰਕਾਰੀ ਨਿਵਾਸ, ਨਿੱਜੀ ਘਰ ਤੇ ਬੱਸ ਸਟੈਂਡ ਦੇ ਬਾਹਰ ਚਿਪਕਾਏ ਗਏ ਹਨ | ਇਸ ਦੌਰਾਨ, ਪਠਾਣਮਾਜਰਾ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਤੇ ਐਸ.ਐਸ. ਸੱਗੂ ਨੇ ਕਿਹਾ ਕਿ ਉਹ ਜਲਦੀ ਹੀ ਵਿਧਾਇਕ ਦੀ ਅਗਾਊਾ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ | ਜ਼ਿਕਰਯੋਗ ਹੈ ਕਿ ਇਕ ਸਥਾਨਕ ਅਦਾਲਤ ਪਹਿਲਾਂ ਹੀ ਉਸਦੀ ਅਗਾਊਾ ਜ਼ਮਾਨਤ ਪਟੀਸ਼ਨ ਰੱਦ ਕਰ ਚੁੱਕੀ ਹੈ | ਪਹਿਲੀ ਵਾਰ ਵਿਧਾਇਕ ਬਣੇ ਪਠਾਣਮਾਜਰਾ 2 ਸਤੰਬਰ ਤੋਂ ਫ਼ਰਾਰ ਹੈ | ਦਾਅਵਾ ਕੀਤਾ ਗਿਆ ਸੀ ਕਿ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ 'ਚ ਪੁਲਿਸ ਟੀਮ ਵਲੋਂ ਵਿਧਾਇਕ ਨੂੰ ਗਿ੍ਫ਼ਤਾਰ ਕਰਨ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ | ਹਾਲਾਂਕਿ, ਪਠਾਣਮਾਜਰਾ ਨੇ ਪੁਲਿਸ 'ਤੇ ਗੋਲੀਬਾਰੀ 'ਚ ਸ਼ਾਮਲ ਹੋਣ ਦੇ ਪੁਲਿਸ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਸੀ ਤੇ ਜਾਅਲੀ ਮੁਕਾਬਲੇ 'ਚ ਮਾਰੇ ਜਾਣ ਦੇ ਖਦਸ਼ੇ ਕਾਰਨ ਉਹ ਭੱਜ ਗਿਆ ਸੀ |