ਨਵੀਂ ਦਿੱਲੀ, 6 ਨਵੰਬਰ (ਪੀ. ਟੀ. ਆਈ.)-ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਦੇ ਸੰਸਦ ਮੈਂਬਰਾਂ ਨੇ ਭਾਰਤੀ ਚੋਣ ਪ੍ਰਣਾਲੀ ਨੂੰ ਸਮਝਣ 'ਚ ਦਿਲਚਸਪੀ ਦਿਖਾਈ ਹੈ | ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੂੰ ਵੀਰਵਾਰ ਨੂੰ ਦੱਖਣੀ ਅਫਰੀਕੀ ਚੋਣ ਕਮਿਸ਼ਨ ਦੇ ਚੇਅਰਪਰਸਨ ਮੋਸੋਥੋ ਮੋਇਪਾ ਦਾ ਅਚਾਨਕ ਫੋਨ ਆਇਆ, ਜਿਨ੍ਹਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਬਿਹਾਰ ਵਿਧਾਨ ਸਭਾ ਚੋਣਾਂ ਲਗਭਗ 7.5 ਕਰੋੜ ਵੋਟਰਾਂ ਵਾਲਾ ਇਕ ਵਿਸ਼ਾਲ ਚੋਣ ਪ੍ਰੋਗਰਾਮ ਹੈ | ਬੁਲਾਰੇ ਨੇ ਕਿਹਾ ਕਿ ਦੱਖਣੀ ਅਫਰੀਕੀ ਸੰਸਦ ਮੈਂਬਰ ਦੁਨੀਆ ਦੇ ਸਭ ਤੋਂ ਪਾਰਦਰਸ਼ੀ ਅਤੇ ਕੁਸ਼ਲ ਚੋਣ ਪ੍ਰਣਾਲੀਆਂ 'ਚੋਂ ਇਕ ਦੇ ਬਾਰੇ ਜਾਣਨ ਲਈ ਜਲਦੀ ਹੀ ਭਾਰਤ ਆਉਣਾ ਚਾਹੁੰਦੇ ਹਨ |