15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਿ੍ਸ਼ਟਾਚਾਰ ਦਾ ਪਤਾ ਲਗਾਉਣ 'ਚ ਅਸਮਰੱਥ ਰਹੀ ਪੰਜਾਬ ਸਰਕਾਰ-ਰਾਜਪਾਲ

ਅਜੀਤ ਡੈਸਕ 18-10-2025

ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਖ਼ੁਦ ਡੀ. ਆਈ. ਜੀ. ਭੁੱਲਰ ਦੇ ਮਾਮਲੇ ਤੋਂ ਹੈਰਾਨ ਹਨ | ਉਨ੍ਹਾਂ ਕਿਹਾ ਕਿ ਏਨੀ ਜ਼ਿਆਦਾ ਨਕਦੀ ਇਕ ਦਿਨ ਜਾਂ ਇਕ ਮਾਮਲੇ 'ਚ ਇਕੱਠੀ ਨਹੀਂ ਹੋ ਸਕਦੀ | ਕੌਣ ਜਾਣਦਾ ਹੈ ਕਿ ਇਹ ਪੈਸਾ ਕਿੰਨੇ ਸਮੇਂ ਤੋਂ ਇਕੱਠਾ ਹੋ ਰਿਹਾ ਹੈ | ਉਨ੍ਹਾਂ ਨੇ ਇਸ 'ਤੇ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ | ਉਨ੍ਹਾਂ ਭੁੱਲਰ ਦੀ ਗਿ੍ਫ਼ਤਾਰੀ ਸੰਬੰਧੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ 'ਆਪ' ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਬਹੁਤ ਹੀ 'ਅਫ਼ਸੋਸਨਾਕ' ਹੈ ਕਿ ਇਕ ਮਹੱਤਵਪੂਰਨ ਪ੍ਰਸ਼ਾਸਨਿਕ ਵਿਵਸਥਾ ਹੋਣ ਦੇ ਬਾਵਜੂਦ ਸਰਕਾਰ ਭਿ੍ਸ਼ਟਾਚਾਰ ਦਾ ਪਤਾ ਲਗਾਉਣ 'ਚ ਅਸਮਰੱਥ ਰਹੀ | ਪੰਜਾਬ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਦੇ ਬਾਵਜੂਦ ਸੀ.ਬੀ.ਆਈ. ਵਲੋਂ ਡੀ.ਆਈ.ਜੀ. ਭੁੱਲਰ ਦੀ ਗਿ੍ਫ਼ਤਾਰੀ ਬਾਰੇ ਪੁੱਛੇ ਜਾਣ 'ਤੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਸ ਬਾਰੇ ਗੱਲ ਕਰਨਾ ਆਸਾਨ ਹੈ ਪਰ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕਰਨਾ ਮੁਸ਼ਕਿਲ ਹੈ | ਸੂਬਾ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਦਾ ਸਪੱਸ਼ਟ ਹਵਾਲਾ ਦਿੰਦੇ ਹੋਏ ਰਾਜਪਾਲ ਨੇ ਅੱਗੇ ਕਿਹਾ ਕਿ ਇਸ ਨੂੰ ਜਿੰਨਾ ਸੰਭਵ ਹੋ ਸਕੇ, ਸਫ਼ਲ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ | ਭੁੱਲਰ ਵਿਰੁੱਧ ਸੀ.ਬੀ.ਆਈ. ਦੀ ਕਾਰਵਾਈ ਬਾਰੇ ਕਟਾਰੀਆ ਨੇ ਕਿਹਾ ਕਿ ਕਿਸੇ ਨੇ ਕੋਸ਼ਿਸ਼ ਕੀਤੀ ਅਤੇ ਏਨਾ ਮਹੱਤਵਪੂਰਨ ਮਾਮਲਾ ਸਾਹਮਣੇ ਆਇਆ, ਜਿਸ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਇਹ ਸਭ ਸਾਡੇ ਨੱਕ ਹੇਠ ਹੋ ਰਿਹਾ ਹੈ, ਭਾਵ ਅਸੀਂ ਵੀ ਦੋਸ਼ੀ ਹਾਂ | ਨਾਭਾ (ਪਟਿਆਲਾ) ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਤਸਵੀਰ ਸਾਹਮਣੇ ਆਵੇਗੀ |


ਪਿਛਲੀ ਖ਼ਬਰ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਅਗਲੀ ਖ਼ਬਰ ਸਵਦੇਸ਼ੀ ਤੇਜਸ ਨੇ ਭਰੀ ਪਹਿਲੀ ਉਡਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।