26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਜਸਟਿਸ ਵਰਮਾ ਵਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ <br/>

ਅਜੀਤ ਡੈਸਕ 19-07-2025

ਅੰਤਰਿਮ ਰਿਪੋਰਟ ਰੱਦ ਕਰਨ ਦੀ ਮੰਗ
ਨਵੀਂ ਦਿੱਲੀ, 18 ਜੁਲਾਈ (ਉਪਮਾ ਡਾਗਾ ਪਾਰਥ)-ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੇ ਸੁਪਰੀਮ ਕੋਰਟ ਦੀ ਅੰਦਰੂਨੀ ਜਾਂਚ ਰਿਪੋਰਟ ਨੂੰ ਸਰਬਉੱਚ ਅਦਾਲਤ 'ਚ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਜੋ ਕਾਰਵਾਈ ਕੀਤੀ ਗਈ ਹੈ ਉਹ ਨਿਆਂ ਦੇ ਸਿਧਾਂਤਾਂ ਖ਼ਿਲਾਫ਼ ਹੈ ਅਤੇ ਉਨ੍ਹਾਂ ਨੂੰ ਖੁਦ ਨੂੰ ਬੇਗੁਨਾਹ ਸਾਬਿਤ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ | ਜਸਟਿਸ ਵਰਮਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਅਦਾਲਤ ਦੀ ਅੰਦਰੂਨੀ ਜਾਂਚ ਕਮੇਟੀ ਦੀ ਰਿਪੋਰਟ ਰੱਦ ਕਰਨ ਦੀ ਮੰਗ ਕੀਤੀ | ਘਰ 'ਚ ਨਕਦੀ ਮਿਲਣ ਦੇ ਮਾਮਲੇ 'ਚ ਜਸਟਿਸ ਵਰਮਾ ਨੇ ਆਪਣੇ ਬਚਾਅ 'ਚ ਪੁਲਿਸ ਵਲੋਂ ਕੀਤੀ ਗਈ ਕਾਰਵਾਈ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੁਲਿਸ ਨੇ ਨਕਦੀ ਕਿਉਂ ਜ਼ਬਤ ਨਹੀਂ ਕੀਤੀ? ਪੰਚਨਾਮਾ ਕਿਉਂ ਨਹੀਂ ਤਿਆਰ ਕੀਤਾ ਗਿਆ | ਜਸਟਿਸ ਵਰਮਾ ਨੇ ਸੁਪਰੀਮ ਕੋਰਟ ਦੀ ਅੰਤਰਿਮ ਜਾਂਚ ਪੈਨਲ ਰਿਪੋਰਟ ਨੂੰ ਚੁਣੌਤੀ ਦਿੰਦਿਆਂ ਮੰਗ ਕੀਤੀ ਕਿ ਤਿੰਨੋਂ ਜੱਜਾਂ ਦੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਜਾਵੇ |

ਪਿਛਲੀ ਖ਼ਬਰ ਸ਼ੈਰਿਫ ਵਿਭਾਗ ਦੀ ਸਿਖਲਾਈ ਸ਼ਾਖਾ 'ਚ ਜ਼ਬਰਦਸਤ ਧ.ਮਾਕਾ, 3 ਪੁਲਿਸ ਅਫਸਰਾਂ ਦੀ ਮੌ.ਤ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਰਾਬਰਟ ਵਾਡਰਾ ਲਈ ਪਹਿਲੀ ਵਾਰ ਖੁੱਲ੍ਹ ਕੇ ਸਮਰਥਨ 'ਚ ਆਏ ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।