ਪਟਿਆਲਾ, 26 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) - ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਸੜਕਾਂ 'ਤੇ ਜੂਨੀਅਰ ਪੀ.ਆਰ.ਟੀ.ਸੀ. ਬੱਸਾਂ ਦੌੜਨਗੀਆਂ। ਇਹ ਬੱਸਾਂ ਛੋਟੇ ਰੂਟਾਂ ਅਤੇ ਪਿੰਡਾਂ ਵਿਚ ਚੱਲਣਗੀਆਂ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਸੰਬੰਧੀ ਰਵਾਇਤੀ ਕਹਾਵਤ ਬਦਲ ਜਾਏਗੀ, ਜਿਸ ਪ੍ਰਕਾਰ ਦੀਆਂ ਬੱਸਾਂ ਪੀ.ਆਰ.ਟੀ.ਸੀ. ਵਲੋਂ ਸੜਕਾਂ 'ਤੇ ਉਤਾਰੀਆਂ ਗਈਆਂ ਹਨ। ਹੁਣ ਲੋਕ ਕਹਿਣਗੇ ਪੀ.ਆਰ.ਟੀ.ਸੀ. ਦੀ ਲਾਰੀ ਚਮਕਦੇ ਸ਼ੀਸ਼ੇ ਤੇ ਬਾਰੀ ਕਰਕੇ ਦੁਬਾਰਾ ਜਾਣਿਆ ਕਰਨਗੇ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜਨੇਜਾ, ਟਰਾਂਸਪੋਰਟ ਮੰਤਰੀ ਹਰਪਾਲ ਚੀਮਾ, ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਮੇਅਰ ਕੁੰਦਨ ਗੋਗੀਆ, ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਆਦਿ ਹਾਜ਼ਰ ਸਨ।
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ
ਪਟਿਆਲਾ, 26 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ) - ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਿਲ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਸੜਕਾਂ 'ਤੇ ਜੂਨੀਅਰ...
ਅਜੀਤ ਡੈਸਕ
26-10-2026