ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਅੱਜ ਇਥੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਜਸਟਿਸ ਯਸ਼ਵੰਤ ਵਰਮਾ ਦੇ ਮਹਾਦੋਸ਼ ਦੇ ਮੁੱਦੇ 'ਤੇ ਇਕਜੁੱਟ ਹਨ | ਜਸਟਿਸ ਵਰਮਾ ਦੇ ਘਰ ਤੋਂ ਕਰੰਸੀ ਨੋਟਾਂ ਦੇ ਸੜੇ ਹੋਏ ਬੰਡਲ ਮਿਲੇ ਸਨ | ਰਿਜੀਜੂ ਨੇ ਕਿਹਾ ਕਿ ਉਨ੍ਹਾਂ ਵੱਖ-ਵੱਖ ਸਿਆਸੀ ਧਿਰਾਂ ਦੇ ਸਾਰੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ | ਉਹ ਇਕਲÏਤੇ ਸੰਸਦ ਮੈਂਬਰ ਵਾਲੀਆਂ ਕੁੱਝ ਪਾਰਟੀਆਂ ਨਾਲ ਵੀ ਸੰਪਰਕ ਕਰਨਗੇ ਕਿਉਂਕਿ ਉਹ ਕਿਸੇ ਵੀ ਮੈਂਬਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੇ ਤਾਂ ਕਿ ਇਹ ਭਾਰਤੀ ਸੰਸਦ ਦੀ ਇਕ ਸਾਂਝੀ ਰਾਇ ਵਜੋਂ ਸਾਹਮਣੇ ਆਵੇ | ਕੇਂਦਰੀ ਮੰਤਰੀ ਨੇ ਕਿਹਾ ਕਿ ਜਸਟਿਸ ਵਰਮਾ ਨੂੰ ਹਟਾਉਣ ਦਾ ਮਤਾ ਲਿਆਉਣ ਦੀ ਪਹਿਲ ਸਰਕਾਰ ਦੀ ਨਹੀਂ, ਬਲਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਹੈ, ਜਿਨ੍ਹਾਂ 'ਚ ਕਾਂਗਰਸ ਦੇ ਸੰਸਦ ਮੈਂਬਰ ਵੀ ਸ਼ਾਮਿਲ ਹਨ |