07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਕਾਂਗਰਸ ਨੂੰ ਵੱਡਾ ਝਟਕਾ, ਪਿੰਡ ਧੁਦਿਆਲ ਦੇ 7 ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਅਜੀਤ ਡੈਸਕ 07-05-2019
ਆਦਮਪੁਰ, 6 ਮਈ (ਹਰਪ੍ਰੀਤ ਸਿੰਘ)- ਆਦਮਪੁਰ 'ਚ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਪਿੰਡ ਧੁਦਿਆਲ ਦੇ 7 ਸੀਨੀਅਰ ਕਾਂਗਰਸੀ ਆਗੂ ਆਪਣੇ ਪਰਿਵਾਰਾਂ ਸਮੇਤ ਵਿਧਾਇਕ ਪਵਨ ਕੁਮਾਰ ਦੀ ਅਗਵਾਈ 'ਚ ਅਕਾਲੀ ਦਲ 'ਚ ਸ਼ਾਮਲ ਹੋ ਗਏ | ਅਕਾਲੀ ਦਲ 'ਚ ਸਮੇਤ ਪਰਿਵਾਰ ਸ਼ਾਮਲ ਹੋਏ ਪਿੰਡ ਦੇ ਅੰਮਿ੍ਤਾ ਰਾਣੀ ਸਾਬਕਾ ਸਰਪੰਚ ਮਾਸਟਰ ਧਰਮਪਾਲ, ਉਕਾਰ ਸਿੰਘ, ਸੁਖਦੇਵ ਸਿੰਘ ਭੱਟੀ, ਬਲਵੀਰ ਸਿੰਘ ਭੱਟੀ, ਰਣਜੀਤ ਸਿੰਘ, ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿ ਉਹ ਕਾਂਗਰਸ ਦੇ 2 ਸਾਲਾ 'ਚ ਪਿੰਡਾਂ ਦੇ ਵਿਕਾਸ ਕੰਮ ਨਾ ਕਰਣ ਕਾਰਣ ਤੇ ਅਕਾਲੀ-ਭਾਜਪਾ ਦੇ ਪਿਛਲੇ 10 ਸਾਲਾ ਦੇ ਕਾਰਜਕਾਲ ਦੌਰਾਨ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਅਕਾਲੀ ਦਲ 'ਚ ਸ਼ਾਮਲ ਹੋਏ ਹਨ | ਇਸ ਮੌਕੇ ਹਰਕੀਤ ਸਿੰਘ ਭੇਲਾ, ਜਸਵੀਰ ਸਿੰਘ ਸ਼ੀਰਾਂ, ਗੋਪੀ ਨੰਬਰਦਾਰ ਧੁਦਿਆਲ, ਪਰਜਿੰਦਰ ਸਿੰਘ ਭੇਲਾ, ਪਿ੍ਤਪਾਲ ਸਿੰਘ ਧਾਮੀ, ਲਖਵੀਰ ਸਿੰਘ ਸਰਪੰਚ ਸਾਰੋਵਾਦ, ਮਹਿੰਦਰ ਸਿੰਘ ਭੇਲਾ, ਰਵੀ ਕੋਟਲੀ, ਅਮਨ ਮਹੱਦੀਪੁਰ, ਅਮਨਦੀਪ ਸਿੰਘ ਬਿੱਟਾ, ਦਲਵੀਰ ਸਿੰਘ ਖੋਜਕੀਪੁਰ, ਰਾਣਾਂ ਧੁਦਿਆਲ, ਯਸ਼ ਧੁਦਿਆਲ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਦੇ ਡਾਕਟਰ ਦੇ ਮਾੜੇ ਵਿਵਹਾਰ ਿਖ਼ਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਟੀਨੂੰ ਤੇ ਅਟਵਾਲ ਵਲੋਂ ਪਿੰਡਾਂ ਦੇ ਤੂਫਾਨੀ ਦੌਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।