07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਵਿਧਾਇਕ ਟੀਨੂੰ ਤੇ ਇੰਦਰ ਇਕਬਾਲ ਸਿੰਘ ਨੇ ਤੇਜਿੰਦਰ ਸਿੰਘ ਸਾਬੀ ਦੀ ਕਰਾਈ ਘਰ ਵਾਪਸੀ

ਅਜੀਤ ਡੈਸਕ 07-05-2019
ਆਦਮਪੁਰ, 6 ਮਈ (ਹਰਪ੍ਰੀਤ ਸਿੰਘ) - ਪਿਛਲੇ 5 ਸਾਲਾ ਤੋਂ ਅਕਾਲੀ ਦਲ ਨਾਲ ਨਾਰਾਜ ਚੱਲ ਰਹੇ ਸੀਨੀਅਰ ਯੂਥ ਅਕਾਲੀ ਆਗੂ ਤੇਜਿੰਦਰ ਸਿੰਘ ਸਾਬੀ ਦੀ ਘਰ ਵਾਪਸੀ ਕਰਨ 'ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਇੰਦਰ ਇਕਬਾਲ ਸਿੰਘ ਰਿੰਕੂ ਨੇ ਤੇਜਿੰਦਰ ਸਾਬੀ ਦੇ ਗ੍ਰਹਿ ਸਥਾਨ ਪਿੰਡ ਲੇਸੜੀਵਾਲ ਵਿਖੇ ਸਨਮਾਨਿਤ ਕੀਤਾ | ਉਪਰੰਤ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪਹਿਲਾ ਤੇਜਿੰਦਰ ਸਾਬੀ ਨੂੰ ਪਾਰਟੀ 'ਚ ਮਾਣ ਸਨਮਾਨ ਦਿੱਤਾਂ ਜਾਂਦਾ ਸੀ, ਹੁਣ ਵੀ ਉਸੇ ਤਰ੍ਹਾਂ ਦਿੱਤਾ ਜਾਵੇਗਾ | ਇਸ ਮੌਕੇ ਧਰਮਪਾਲ ਲੇਸੜੀਵਾਲ, ਧੰਨਪਤ ਰਾਏ ਪ੍ਰਧਾਨ ਐਸ.ਸੀ. ਵਿੰਗ ਸਰਕਲ ਆਦਮਪੁਰ, ਤਰਲੋਚਨ ਕੁਮਾਰ ਪੰਚ ਦੋਲੀਕੇ, ਅਰਜਨ ਸਿੰਘ, ਜੈਕਬ ਮਸੀਹ, ਨੰਬਰਦਾਰ ਸੁਖਵੀਰ ਸਿੱਧੂ ਅਲਾਵਲਪੁਰ, ਰੂਬੀ ਢਿੱਲੋਂ ਅਲਾਵਲਪੁਰ, ਬਲਵਿੰਦਰ ਕੁਮਾਰ ਪੰਚ, ਟੋਨੀ ਕਲਿਆਣ ਪੰਚ, ਅਜੀਤ ਰਾਮ ਕਲਿਆਣ, ਰਾਜ ਕੁਮਾਰ ਗਿੱਲ, ਬਲਵਿੰਦਰ ਗਿੱਲ, ਕੁਲਦੀਪ ਸਿੰਘ ਗਿੱਲ, ਜੋਮਸ ਗਿੱਲ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਯੂਥ ਆਗੂ ਗੁਰਦੀਪ ਸਿੰਘ ਲਾਹਦੜਾ ਦੇ ਗ੍ਰਹਿ ਵਿਖੇ ਅਟਵਾਲ ਦੇ ਹੱਕ 'ਚ ਹੋਈ ਭਰਵੀ ਮੀਟਿੰਗ ਅਗਲੀ ਖ਼ਬਰ ਮਲਸੀਆਂ ਵਿਖੇ 'ਆਪ' ਉਮੀਦਵਾਰ ਜਸਟਿਸ ਜੋਰਾ ਸਿੰਘ ਦੁਕਾਨਦਾਰਾਂ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।