07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2019

ਜਥੇਦਾਰ ਵਡਾਲਾ ਦੀ ਅਗਵਾਈ 'ਚ ਤਿੰਨ ਦਰਜਨ ਪਰਿਵਾਰਾਾ ਨੇ 'ਝਾੜੂ' ਛੱਡ ਫੜੀ 'ਤੱਕੜੀ'

ਅਜੀਤ ਡੈਸਕ 07-05-2019
ਜੰਡਿਆਲਾ ਮੰਜਕੀ, 6 ਮਈ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਰਹਾਲੀ ਵਿਚ ਅੱਜ ਆਮ ਆਦਮੀ ਪਾਰਟੀ ਨੂੰ ਉਦੋਂ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਅਤੇ ਅਕਾਲੀ ਆਗੂ ਐੱਚ. ਐੱਸ. ਵਾਲੀਆ ਦੀ ਪ੍ਰੇਰਨਾ ਸਦਕਾ 35 ਪਰਿਵਾਰਾਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਇੰਦਰਇਕਬਾਲ ਸਿੰਘ ਅਟਵਾਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਾ ਲੋਕ ਪੱਖੀ ਨੀਤੀਆਾ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਛੱਡ ਰਹੇ ਹਨ | ਇਸ ਮੌਕੇ ਗੁਰਪਾਲ ਸਿੰਘ, ਬਹਾਦਰ ਸਿੰਘ, ਹਰਮੇਸ਼ ਸਿੰਘ ਬੰਗੜ, ਧਰਮਿੰਦਰ ਸਿੰਘ, ਜਸਵੰਤ ਸਿੰਘ, ਚਰਨਜੀਤ ਸਿੰਘ, ਹਰਭਜਨ ਸਿੰਘ ਐਸ.ਡੀ.ਓ., ਪ੍ਰਗਟ ਸਿੰਘ ਸਾਬਕਾ ਸਰਪੰਚ, ਪਰਮਿੰਦਰ ਸਿੰਘ ਕੰਗ, ਬਲਵਿੰਦਰ ਸਿੰਘ ਵਾਸੀ, ਜਸਵਿੰਦਰ ਸਿੰਘ ਢੇਸੀ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਪੰਜਾਬ ਦੇ ਲੋਕ ਮੁੜ ਕਾਂਗਰਸ ਵਿੱਚ ਭਰੋਸਾ ਜਿਤਾਉਣਗੇ: ਬੀਬੀ ਵਿਦਵੰਤ ਕੌਰ ਅਗਲੀ ਖ਼ਬਰ ਅਕਾਲੀ-ਭਾਜਪਾ ਦੇ ਕੀਤੇ ਵਿਕਾਸ ਨੂੰ ਲੋਕ ਹੁਣ ਵੀ ਯਾਦ ਕਰਦੇ ਹਨ-ਅਟਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।