13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਖ਼ਾਲਸਾ ਕਾਲਜ ਨੂੰ ਸਮਾਰਟ ਕਲਾਸ ਰੂਮ ਬਣਾਕੇ ਕੀਤਾ ਭੇਟ

ਬੇਗੋਵਾਲ, 12 ਸਤੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਇਲਾਕੇ ਦੀ ਨਾਮਵਰ ਸੰਸਥਾ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੇ ਯਤਨਾ ਸਦਕਾ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਵਲੋਂ ਸੰਤ ਬਾਬਾ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਪੂਰਾ ਕਲਾਸ ਰੂਮ ਵਿਦਿਆਰਥੀਆਂ ਲਈ ਤਿਆਰ ਕਰਵਾਕੇ ਦਿੱਤਾ ਗਿਆ | ਇਸ ਕਲਾਸ ਰੂਮ ਦੇ ਉਦਘਾਟਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਰੋਟਰੀ ਕਲੱਬ ਦੇ ਡੀ. ਜੀ.

ਅਜੀਤ ਡੈਸਕ 13-09-2026
ਬੇਗੋਵਾਲ, 12 ਸਤੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਇਲਾਕੇ ਦੀ ਨਾਮਵਰ ਸੰਸਥਾ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੇ ਯਤਨਾ ਸਦਕਾ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਵਲੋਂ ਸੰਤ ਬਾਬਾ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਪੂਰਾ ਕਲਾਸ ਰੂਮ ਵਿਦਿਆਰਥੀਆਂ ਲਈ ਤਿਆਰ ਕਰਵਾਕੇ ਦਿੱਤਾ ਗਿਆ | ਇਸ ਕਲਾਸ ਰੂਮ ਦੇ ਉਦਘਾਟਨ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਰੋਟਰੀ ਕਲੱਬ ਦੇ ਡੀ.ਜੀ.ਈ. ਵਿਜੇ ਸਹਿਦੇਵ, ਸਾਬਕਾ ਗਵਰਨਰ ਡਾ. ਸਰਬਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਾਬਕਾ ਡਿਸਟਿ੍ਕ ਕੁਆਰਡੀਨੇਟਰ ਸੁਕੈਸ਼ ਜੋਸ਼ੀ ਤੇ ਅਮਰਜੀਤ ਸਿੰਘ ਸਡਾਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਦੱਸਿਆ ਕਿ ਕਾਲਜ ਦੇ ਇਕ ਸਮਾਰਟ ਕਲਾਸ ਰੂਮ ਲਈ ਕਲੱਬ ਵਲੋਂ 40 ਬੈਂਚ, ਪ੍ਰੋਜੈਕਟਰ, ਲੈਕਚਰ ਸਟੈਂਡ, ਵਾਈਟ ਤੇ ਗਰੀਨ ਬੋਰਡ ਤੋਂ ਇਲਾਵਾ ਪ੍ਰੋਫੈਸਰਾਂ ਲਈ ਆਧੁਨਿਕ ਟੇਬਲ ਤੇ ਕੁਰਸੀ ਭੇਟ ਕਰਨ ਦੇ ਨਾਲ-ਨਾਲ ਕਮਰੇ ਵਿਚ ਪੜ੍ਹਦੇ ਵੀ ਲਗਵਾ ਕੇ ਦਿੱਤੇ ਗਏ ਹਨ ਤੇ ਇਸੇ ਤਰ੍ਹਾਂ ਉਨ੍ਹਾਂ ਵਲੋਂ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਾਲਜ ਦੇ ਬਾਕੀ ਕਮਰਿਆਂ ਨੂੰ ਵੀ ਤਿਆਰ ਕਰਵਾਇਆ ਜਾਵੇਗਾ | ਡੀ.ਜੀ.ਈ. ਵਿਜੇ ਸਹਿਦੇਵ ਤੇ ਡਾ. ਸਰਬਜੀਤ ਸਿੰਘ ਨੇ ਕਲੱਬ ਦੇ ਉੱਦਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਨਿਰੰਤਰ ਸਮਾਜ ਸੇਵਾ ਦੇ ਕੰਮਾਂ ਵਿਚ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਟੇਜ ਸਕੱਤਰ ਦੇ ਫ਼ਰਜ ਸੀਨੀਅਰ ਰੋਟੇਰੀਅਨ ਵਿੱਦਿਆ ਸਾਗਰ ਨੇ ਨਿਭਾਏ | ਅੰਤ ਵਿਚ ਪ੍ਰਧਾਨ ਬਲਵਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਸਕੱਤਰ ਬਲਜਿੰਦਰ ਗਾਂਧੀ, ਕੈਸ਼ੀਅਰ ਰਕੇਸ਼ ਕੁਮਾਰ ਸਡਾਨਾ, ਵਿੱਦਿਆ ਸਾਗਰ, ਧਰਮਪਾਲ ਸਰਾਫ, ਲੈਕਚਰਾਰ ਜਨਕ ਸਿੰਘ, ਸੁਖਵਿੰਦਰ ਸਿੰਘ, ਸਰੂਪ ਸਿੰਘ ਖਾਸਰੀਆ, ਚੇਤਨ ਢੀਂਗਰਾ, ਤੀਰਥ ਚੰਦ, ਮਾਸਟਰ ਦਲਜੀਤ ਸਿੰਘ, ਕਾਲਜ ਦੇ ਪਿ੍ੰਸੀਪਲ ਮੰਗਤ ਰਾਮ, ਪ੍ਰਧਾਨ ਹਰਜੀਤ ਸਿੰਘ ਯੂ.ਐਸ.ਏ., ਪ੍ਰੋ. ਨਵਜੀਤ ਸਿੰਘ, ਨਗਰ ਪੰਚਾਇਤ ਬੇਗੋਵਾਲ ਦੀ ਪ੍ਰਧਾਨ ਦਲਜੀਤ ਕੌਰ, ਕਮਲ ਗੁਪਤਾ, ਸੇਵਾ ਲਾਲ, ਸੁਰਜੀਤ, ਸੂਬੇਦਾਰ ਜਸਵਿੰਦਰ ਸਿੰਘ ਬਰਿਆਰ, ਵਿਰਸਾ ਸਿੰਘ, ਦਲਜੀਤ ਸਿੰਘ, ਨੰਬਰਦਾਰ ਨਿਸ਼ਾਨ ਸਿੰਘ ਹੁੰਦਲ, ਹੈੱਡ ਮਾਸਟਰ ਮਲਕੀਤ ਸਿੰਘ, ਗੁਲਜ਼ਾਰ ਸਿੰਘ, ਸਤਵਿੰਦਰ ਸਿੰਘ ਬੱਸੀ, ਪਿ੍ੰਸੀਪਲ ਨਿਰਭੈਅ ਸਿੰਘ, ਲਖਵੀਰ ਸਿੰਘ, ਨਿਸ਼ਾਨ ਸਿੰਘ ਬੱਸੀ, ਕਮਲਜੀਤ ਸਿੰਘ, ਦਲੇਰ ਸਿੰਘ ਮਿਆਣੀ, ਸੂਬੇਦਾਰ ਸੁਖਰਾਜ ਸਿੰਘ, ਸੱਜਣ ਸਿੰਘ, ਮਹਿੰਦਰ ਸਿੰਘ, ਅਮਰਜੀਤ ਬਾਵਾ, ਸੂਬੇਦਾਰ ਲਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਪਿੰਡ ਤੇ ਸੜਕਾਂ ਦੀ ਸਫ਼ਾਈ ਮੁਹਿੰਮ ਜਾਰੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ 14 ਨੂੰ ਪਿੰਡ ਮੋਠਾਂਵਾਲਾ ’ਚ ਖੇਤ ਟਰੇਨਿੰਗ ਕਮ ਫਾਰਮਰ ਸਕੂਲ ਲਗਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।