13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖੇਤੀਬਾੜੀ ਵਿਭਾਗ ਵਲੋਂ 14 ਨੂੰ ਪਿੰਡ ਮੋਠਾਂਵਾਲਾ ’ਚ ਖੇਤ ਟਰੇਨਿੰਗ ਕਮ ਫਾਰਮਰ ਸਕੂਲ ਲਗਾਇਆ ਜਾਵੇਗਾ

ਕਪੂਰਥਲਾ, 12 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 13-09-2026
ਕਪੂਰਥਲਾ, 12 ਸਤੰਬਰ (ਵਿ.ਪ੍ਰ.)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹੇ ਵਿਚ ਫ਼ਸਲੀ ਵਿਭਿੰਨਤਾ ਦੇਣ ਲਈ ਮੂੰਗਫਲੀ ਦੇ ਕਾਸ਼ਤ ਦੇ ਉੱਨਤ ਤੌਰ ਤਰੀਕਿਆਂ ਲਈ 14 ਸਤੰਬਰ ਨੂੰ ਸਵੇਰੇ 10:30 ਵਜੇ ਪਿੰਡ ਮੋਠਾਂਵਾਲ ਵਿਚ ਖੇਤ ਟਰੇਨਿੰਗ ਕਮ ਫਾਰਮਰ ਸਕੂਲ ਲਗਾਇਆ ਜਾ ਰਿਹਾ ਹੈ, ਜਿਸ ਵਿਚ ਕਿਸਾਨਾਂ ਨੂੰ ਮੂੰਗਫਲੀ ਦੀ ਬਿਜਾਈ, ਖਾਦਾਂ, ਮਸ਼ੀਨਰੀ, ਨਵੀਨ ਪ੍ਰਬੰਧਨ ਅਤੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਸਪਾਲ ਸਿੰਘ ਧੰਜੂ ਖੇਤੀ ਵਿਕਾਸ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਇਸ ਸਾਲ ਕਪੂਰਥਲਾ ਜ਼ਿਲ੍ਹੇ ਵਿਚ ਬਹਾਰ ਰੁੱਤ ਦੀ ਮੱਕੀ ਦੇ ਬਦਲ ਵਜੋਂ 76 ਏਕੜ ਰਕਬੇ ਵਿਚ ਤਜਰਬੇ ਦੇ ਤੌਰ ‘ਤੇ ਮੂੰਗਫਲੀ ਦੀ ਬਿਜਾਈ ਕੀਤੀ ਗਈ ਹੈ | ਜਿਸਦੇ ਨਤੀਜੇ ਬਹੁਤ ਹੀ ਉਤਸ਼ਾਹਜਨਕ ਹੋਣ ਕਾਰਨ ਆਉਂਦੀ ਬਹਾਰ ਰੁੱਤ ਵਿਚ ਕਿਸਾਨਾਂ ਵਲੋਂ ਮੂੰਗਫਲੀ ਦੀ ਵੱਡੇ ਪੱਧਰ ‘ਤੇ ਬਿਜਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਾਉਣੀ ਦੇ ਸੀਜ਼ਨ ਵਿਚ ਕਿਸਾਨਾਂ ਵਲੋਂ 56 ਏਕੜ ਵਿਚ ਮੂੰਗਫਲੀ ਦੀ ਕਾਸ਼ਤ ਕੀਤੀ ਗਈ ਹੈ ਜੋ ਅਕਤੂਬਰ ਵਿਚ ਮੰਡੀ ਵਿਚ ਆ ਜਾਵੇਗੀ | ਉਨ੍ਹਾਂ ਮੂੰਗਫਲੀ ਬੀਜਣ ਦੇ ਚਾਹਵਾਨ ਕਿਸਾਨਾਂ ਨੂੰ ਇਸ ਟ੍ਰੇਨਿੰਗ ’ਚ ਭਾਗ ਲੈਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਖ਼ਾਲਸਾ ਕਾਲਜ ਨੂੰ ਸਮਾਰਟ ਕਲਾਸ ਰੂਮ ਬਣਾਕੇ ਕੀਤਾ ਭੇਟ ਅਗਲੀ ਖ਼ਬਰ ਅਸ਼ੋਕ ਕੁਮਾਰ ਨੇ ਸਰਕਾਰੀ ਹਾਈ ਸਕੂਲ ਰਾਏਪੁਰ ਪੀਰਬਖਸ਼ ਵਿਖੇ ਹੈੱਡਮਾਸਟਰ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।