13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮਕਸੂਦਪੁਰ ਗ੍ਰਾਮ ਵਿਕਾਸ ਸਭਾ ਵਲੋਂ ਪਿੰਡ ਤੇ ਸੜਕਾਂ ਦੀ ਸਫ਼ਾਈ ਮੁਹਿੰਮ ਜਾਰੀ

ਨਡਾਲਾ , 12 ਸਤੰਬਰ (ਰਘਬਿੰਦਰ ਸਿੰਘ)-ਮਕਸੂਦਪੁਰ ਗ੍ਰਾਮ ਵਿਕਾਸ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੌਰਾਨ ਸਭਾ ਵਲੋਂ 16 ਅਗਸਤ ਤੋਂ ਲੈ ਕੇ ਹੁਣ ਤੱਕ ਪਿੰਡ ’ਚ ਕੀਤੇ ਗਏ ਵਿਕਾਸ ਤੇ ਸਫ਼ਾਈ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਗ੍ਰਾਮ ਵਿਕਾਸ ਸਭਾ ਵਲੋਂ ਸਭ ਤੋਂ ਪਹਿਲਾਂ ਚੜ੍ਹਦੀ ਪੱਤੀ ਦੇ ਸ਼ਮਸ਼ਾਨਘਾਟ ਦੀ ਸਫ਼ਾਈ, ਲਹਿੰਦੀ ਪੱਤੀ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਉਪਰੰਤ ਮਕਸੂਦਪੁਰ ਤੋਂ ਡੇਰਾ ਬਾਬਾ ਕਰਮ ਸਿੰਘ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਅਤੇ ਟਿ੍ਮਿੰਗ ਕੀਤੀ ਇਸੇ ਤਰ੍ਹਾਂ ਡੇਰਾ ਬਾਬਾ ਕਰਮ ਸਿੰਘ ਤੋਂ ਮਕਸੂਦਪੁਰ ਅੱਡਾ ਅਤੇ ਡੇਰਾ ਬਾਬਾ ਕਰਮ ਸਿੰਘ ਤੋਂ ਘੱਗ ਰੋਡ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਅਤੇ ਟਿ੍ਮਿੰਗ ਕੀਤੀ ਗਈ | ਇਸ ਤੋਂ ਇਲਾਵਾ ਡੇਰਾ ਬਾਬਾ ਕਰਮ ਸਿੰਘ ਤੋਂ ਤਲਵੰਡੀ ਅੱਡਾ ਰੋਡ ਅਤੇ ਮਕਸੂਦਪੁਰ ਤੋਂ ਨੰਗਲ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਤੇ ਟਿ੍ਮਿੰਗ ਕਰਕੇ ਰੋਡ ਨੂੰ ਸਾਫ਼ ਕੀਤਾ | ਇਸ ਸੇਵਾ ਕਾਰਜ ਵਿਚ ਬਾਬਾ ਹਰਜੀਤ ਗਿਰੀ ਸਾਬਕਾ ਸਰਪੰਚ, ਪ੍ਰਧਾਨ ਗੁਰਵਿੰਦਰ ਸਿੰਘ ਤੂਰ, ਮੀਤ ਪ੍ਰਧਾਨ ਹਰਵਿੰਦਰ ਸਿੰਘ ਪੀਟਰ, ਸਕੱਤਰ ਗੁਰਪ੍ਰਗਟ ਸਿੰਘ, ਲਖਵੀਰ ਸਿੰਘ ਪ੍ਰਧਾਨ ਬੀ. ਕੇ.

ਅਜੀਤ ਡੈਸਕ 13-09-2026
ਨਡਾਲਾ , 12 ਸਤੰਬਰ (ਰਘਬਿੰਦਰ ਸਿੰਘ)-ਮਕਸੂਦਪੁਰ ਗ੍ਰਾਮ ਵਿਕਾਸ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੌਰਾਨ ਸਭਾ ਵਲੋਂ 16 ਅਗਸਤ ਤੋਂ ਲੈ ਕੇ ਹੁਣ ਤੱਕ ਪਿੰਡ ’ਚ ਕੀਤੇ ਗਏ ਵਿਕਾਸ ਤੇ ਸਫ਼ਾਈ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਗ੍ਰਾਮ ਵਿਕਾਸ ਸਭਾ ਵਲੋਂ ਸਭ ਤੋਂ ਪਹਿਲਾਂ ਚੜ੍ਹਦੀ ਪੱਤੀ ਦੇ ਸ਼ਮਸ਼ਾਨਘਾਟ ਦੀ ਸਫ਼ਾਈ, ਲਹਿੰਦੀ ਪੱਤੀ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਉਪਰੰਤ ਮਕਸੂਦਪੁਰ ਤੋਂ ਡੇਰਾ ਬਾਬਾ ਕਰਮ ਸਿੰਘ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਅਤੇ ਟਿ੍ਮਿੰਗ ਕੀਤੀ ਇਸੇ ਤਰ੍ਹਾਂ ਡੇਰਾ ਬਾਬਾ ਕਰਮ ਸਿੰਘ ਤੋਂ ਮਕਸੂਦਪੁਰ ਅੱਡਾ ਅਤੇ ਡੇਰਾ ਬਾਬਾ ਕਰਮ ਸਿੰਘ ਤੋਂ ਘੱਗ ਰੋਡ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਅਤੇ ਟਿ੍ਮਿੰਗ ਕੀਤੀ ਗਈ | ਇਸ ਤੋਂ ਇਲਾਵਾ ਡੇਰਾ ਬਾਬਾ ਕਰਮ ਸਿੰਘ ਤੋਂ ਤਲਵੰਡੀ ਅੱਡਾ ਰੋਡ ਅਤੇ ਮਕਸੂਦਪੁਰ ਤੋਂ ਨੰਗਲ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਤੇ ਟਿ੍ਮਿੰਗ ਕਰਕੇ ਰੋਡ ਨੂੰ ਸਾਫ਼ ਕੀਤਾ | ਇਸ ਸੇਵਾ ਕਾਰਜ ਵਿਚ ਬਾਬਾ ਹਰਜੀਤ ਗਿਰੀ ਸਾਬਕਾ ਸਰਪੰਚ, ਪ੍ਰਧਾਨ ਗੁਰਵਿੰਦਰ ਸਿੰਘ ਤੂਰ, ਮੀਤ ਪ੍ਰਧਾਨ ਹਰਵਿੰਦਰ ਸਿੰਘ ਪੀਟਰ, ਸਕੱਤਰ ਗੁਰਪ੍ਰਗਟ ਸਿੰਘ, ਲਖਵੀਰ ਸਿੰਘ ਪ੍ਰਧਾਨ ਬੀ.ਕੇ.ਯੂ., ਖ਼ਜ਼ਾਨਚੀ ਬਲਦੇਵ ਸਿੰਘ, ਲਖਵੀਰ ਸਿੰਘ ਲਾਹੌਰੀਆ, ਜੋਗਿੰਦਰ ਸਿੰਘ, ਮਨਜੀਤ ਸਿੰਘ ਚੀਮਾ, ਦਲੀਪ ਸਿੰਘ, ਰਾਮ ਸਿੰਘ, ਆਤਮਾ ਸਿੰਘ, ਲਖਵੀਰ ਸਿੰਘ, ਰਾਜਿੰਦਰ ਸਿੰਘ ਭਗਤਾਨਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਪੱਪੀ, ਮੋਹਣ ਸਿੰਘ, ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜਗਪ੍ਰੀਤ ਸਿੰਘ ਰਾਜੂ, ਜਗਤਾਰ ਸਿੰਘ ਪ੍ਰਧਾਨ ਬੀ.ਐਸ.ਪੀ., ਸੁਖਦੇਵ ਸਿੰਘ ਟਾਂਡੀ, ਭੁਪਿੰਦਰ ਸਿੰਘ ਨੰਗਲ, ਸੁਖਜਿੰਦਰ ਸਿੰਘ ਸੋਂਧੀ, ਨਗਇੰਦਰ ਸਿੰਘ ਨਵੀਂ ਸਟੂਡੀਓ ਅਤੇ ਰਣਜੀਤ ਸਿੰਘ ਬਟਾਲਾ ਨੇ ਸੇਵਾ ਨਿਭਾਈ |
ਪਿਛਲੀ ਖ਼ਬਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਖ਼ਾਲਸਾ ਕਾਲਜ ਨੂੰ ਸਮਾਰਟ ਕਲਾਸ ਰੂਮ ਬਣਾਕੇ ਕੀਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।