14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਨੌਜਵਾਨ ਵਾਤਾਵਰਨ ਪੱਖੀ ਆਦਤਾਂ ਬਣਾਉਣ ਅਤੇ ਹਰਿਆ ਭਰਿਆ ਟਿਕਾਊ ਭਵਿੱਖ ਸਿਰਜਣ ਵਿਚ ਯੋਗਦਾਨ ਪਾਉਣ-ਨਵਿਤਾ ਨੰਦਨ

ਕਪੂਰਥਲਾ, 14 ਨਵੰਬਰ (ਵਿ. ਪ੍ਰ.)

ਅਜੀਤ ਡੈਸਕ 15-11-2026
ਕਪੂਰਥਲਾ, 14 ਨਵੰਬਰ (ਵਿ.ਪ੍ਰ.)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਵਾਤਾਵਰਣ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨ ਪੀਡ਼ੀ ਵਿਚ ਕੁਦਰਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ ਇਕ ਪੇਡ਼ ਮਾਂ ਕੇ ਨਾਮ ਮੁਹਿੰਮ ਤਹਿਤ ਬਾਲ ਦਿਵਸ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ। ਆਰ.ਸੀ.ਐਫ. ਦੀ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਨਵਿਤਾ ਨੰਦਨ ਨੇ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸਬੰਧ ਵਿਚ ਆਰ.ਸੀ.ਐਫ. ਦੇ ਜੈਕ ਐਂਡ ਜਿਲ ਸਕੂਲ ਵਿਚ ਹੋਏ ਸਮਾਗਮ ਵਿਚ ਸੰਗਠਨ ਦੀਆਂ ਮੈਂਬਰਾਂ ਨੇ ਭਾਗ ਲਿਆ।ਉਨ੍ਹਾਂ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੂੰ ਰਿਫਰੈਂਸਮੈਂਟ ਵੀ ਤਕਸੀਮ ਕੀਤੀ। ਨਵਿਤਾ ਨੰਦਨ ਨੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀਡ਼ੀ ਨੂੰ ਵਾਤਾਵਰਣ ਪੱਖੀ ਆਦਤਾਂ ਬਣਾਉਣ ਤੇ ਹਰਿਆ ਭਰਿਆ ਟਿਕਾਊ ਭਵਿੱਖ ਸਿਰਜਣ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਹੀ ਪੀ.ਐਮ.ਸ੍ਰੀ ਕੇਂਦਰੀ ਵਿਦਿਆਲਿਆ ਨੰਬਰ 1 ਅਤੇ ਪੀ.ਐਮ.ਸ੍ਰੀ ਕੇਂਦਰੀ ਵਿਦਿਆਲਿਆ ਨੰਬਰ 2 ਤੇ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਬੱਚਿਆਂ ਨੂੰ ਮਹਿਲਾ ਕਲਿਆਣ ਸੰਗਠਨ ਵੱਲੋਂ ਬੂਟੇ ਤਕਸੀਮ ਕੀਤੇ ਗਏ। ਸਕੂਲਾਂ ਦੇ ਵਿਦਿਆਰਥੀਆਂ ਨੇ ਇਕ ਪੇਡ਼ ਮਾਂ ਦੇ ਨਾਂਅ ਮੁਹਿੰਮ ਤਹਿਤ ਮਾਂ ਦੇ ਸਤਿਕਾਰ ਅਤੇ ਕੁਦਰਤੀ ਸੰਭਾਲ ਲਈ ਹਰੇਕ ਬੱਚੇ ਨੇ ਸੰਕਲਪ ਲਿਆ। ਸਮਾਗਮ ਨੇ ਹਾਜ਼ਰ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ, ਸੰਵੇਦਨਸ਼ੀਲਤਾ ਤੇ ਸਮੂਹਿਕ ਭਾਗੀਦਾਰੀ ਵਰਗੀਆਂ ਕਦਰਾਂ ਕੀਮਤਾਂ ਨਾਲ ਜੋਡ਼ਨ ਦਾ ਮੌਕਾ ਪ੍ਰਦਾਨ ਕੀਤਾ।
ਪਿਛਲੀ ਖ਼ਬਰ ਐਲਪਾਈਨ ਪਬਲਿਕ ਹਾਈ ਸਕੂਲ ਵਿਖੇ ਕੈਨੇਡਾ ਵਿਖੇ ਪਡ਼੍ਹਾਈ, ਸਕਾਲਰਸ਼ਿਪ ਤੇ ਦਾਖਲਾ ਪ੍ਰਕਿਰਿਆ ਸੰਬੰਧੀ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਚੋਰੀ ਦੀਆਂ ਤਾਰਾਂ ਨੂੰ ਸਾਡ਼ ਕੇ ਤਾਂਬਾ ਕੱਢਦੇ ਤਿੰਨ ਕਬਾਡ਼ੀਏ ਕੀਤੇ ਪੁਲਿਸ ਹਵਾਲੇ ਆਏ ਦਿਨ ਮੋਟਰਾਂ ਤੋਂ ਹੋ ਰਹੀਆਂ ਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।