ਮੈਲਬੌਰਨ ਹਵਾਈ ਅੱਡੇ ਦੇ ਬਾਹਰ ਵੀਜ਼ਿਆਂ ਦੀ ਜਾਂਚ ਦੀਆਂ ਰਿਪੋਰਟਾਂ ਨਾਲ ਪ੍ਰਵਾਸੀਆਂ ’ਚ ਚਿੰਤਾ
ਮੈਲਬੌਰਨ, 13 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਵਿਚ ਪ੍ਰਵਾਸੀਆਂ ਲਈ ਵੀਜ਼ਾ ਨਿਯਮਾਂ ਸਬੰਧੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ, ਮੈਲਬੌਰਨ ਹਵਾਈ ਅੱਡੇ ਦੇ ਬਾਹਰ ਯਾਤਰੀਆਂ ਨੂੰ ਉਤਾਰਨ ਵਾਲੀ ਥਾਂ ’ਤੇ ਇਮੀਗ੍ਰੇਸ਼ਨ ਸਬੰਧੀ ਜਾਂਚ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹਨ।
ਮੈਲਬੌਰਨ, 13 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਵਿਚ ਪ੍ਰਵਾਸੀਆਂ ਲਈ ਵੀਜ਼ਾ ਨਿਯਮਾਂ ਸਬੰਧੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ, ਮੈਲਬੌਰਨ ਹਵਾਈ ਅੱਡੇ ਦੇ ਬਾਹਰ ਯਾਤਰੀਆਂ ਨੂੰ ਉਤਾਰਨ ਵਾਲੀ ਥਾਂ ’ਤੇ ਇਮੀਗ੍ਰੇਸ਼ਨ ਸਬੰਧੀ ਜਾਂਚ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹਨ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾਣਕਾਰੀ ਵਿਚ ਲੋਕਾਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਤੋਂ ਵੀਜ਼ੇ ਦੀ ਸਥਿਤੀ ਤੇ ਆਸਟਰੇਲੀਆ ’ਚ ਰਹਿਣ ਦੀ ਮਿਆਦ ਬਾਰੇ ਸਵਾਲ ਪੁੱਛੇ ਗਏ। ਇਨ੍ਹਾਂ ਰਿਪੋਰਟਾਂ ਕਾਰਨ ਅਸਥਾਈ ਵੀਜ਼ਿਆਂ ’ਤੇ ਰਹਿ ਰਹੇ ਲੋਕਾਂ ’ਚ ਚਰਚਾ ਛਿੜ ਗਈ ਹੈ।