23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਗੁਰਦੁਆਰਾ ਸਾਹਿਬ ਗਲੇਨਵੁੱਡ ਵਿਖੇ ਨਤਮਸਤਕ

ਸਿਡਨੀ, 23 ਨਵੰਬਰ (ਹਰਕੀਰਤ ਸਿੰਘ ਸੰਧਰ)-ਭਾਰਤੀ ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ ਤੇ ਪਦਮ ਸ੍ਰੀ ਨਾਲ ਸਨਮਾਨਿਤ ਅਨੁਰਾਧਾ ਪੌਡਵਾਲ ਅੱਜ ਸਿਡਨੀ ਦੇ ਗੁਰਦੁਆਰਾ ਸਾਹਿਬ ਗਲੇਨਵੁੱਡ ਵਿਖੇ ਨਤਮਸਤਕ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨੀ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਸਿਡਨੀ ਆਏ ਅਨੁਰਾਧਾ ਪੌਡਵਾਲ ਨੇ ਗੁਰਦੁਆਰਾ ਸਾਹਿਬ ਗਲੇਨਵੁੱਡ ਦੇ ਦਰਸ਼ਨ ਕਰਨ ਦੀ ਵਿਸ਼ੇਸ਼ ਇੱਛਾ ਪ੍ਰਗਟਾਈ ਸੀ।

ਅਜੀਤ ਡੈਸਕ 24-11-2026
ਸਿਡਨੀ, 23 ਨਵੰਬਰ (ਹਰਕੀਰਤ ਸਿੰਘ ਸੰਧਰ)-ਭਾਰਤੀ ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ ਤੇ ਪਦਮ ਸ੍ਰੀ ਨਾਲ ਸਨਮਾਨਿਤ ਅਨੁਰਾਧਾ ਪੌਡਵਾਲ ਅੱਜ ਸਿਡਨੀ ਦੇ ਗੁਰਦੁਆਰਾ ਸਾਹਿਬ ਗਲੇਨਵੁੱਡ ਵਿਖੇ ਨਤਮਸਤਕ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨੀ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਸਿਡਨੀ ਆਏ ਅਨੁਰਾਧਾ ਪੌਡਵਾਲ ਨੇ ਗੁਰਦੁਆਰਾ ਸਾਹਿਬ ਗਲੇਨਵੁੱਡ ਦੇ ਦਰਸ਼ਨ ਕਰਨ ਦੀ ਵਿਸ਼ੇਸ਼ ਇੱਛਾ ਪ੍ਰਗਟਾਈ ਸੀ। ਇਸ ਮੌਕੇ ਨਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਉਨ੍ਹਾਂ ਦੇ ਸੰਗੀਤਕ ਸਫ਼ਰ ਤੇ ਭਾਰਤੀ ਸੰਗੀਤ ਜਗਤ ਵਿਚ ਪਾਏ ਯੋਗਦਾਨ ਬਾਰੇ ਵੀ ਗੱਲਬਾਤ ਹੋਈ। ਸਨੀ ਸਿੰਘ ਅਨੁਸਾਰ, ਅਨੁਰਾਧਾ ਪੌਡਵਾਲ ਨੇ ਇਸ ਮੌਕੇ ਕਿਹਾ ਕਿ ਸਾਨੂੰ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ, ਉਹ ਸੱਚੇ ਪਾਤਸ਼ਾਹ ਦੇ ਦਰ ਤੋਂ ਹੀ ਮਿਲਦਾ ਹੈ। ਅਨੁਰਾਧਾ ਪੌਡਵਾਲ ਨੂੰ ਆਸਟ੍ਰੇਲੀਆ ਲਿਆਉਣ ਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਨਾਲ ਰੂਬਰੂ ਹੋਣ ਦਾ ਮੌਕਾ ਦੇਣ ਲਈ ਅਰਜੁਨ ਗੁਪਤਾ, ਬੀ.ਐੱਨ.ਡਬਲਿਊ. ਡਿਵੈਲਪਮੈਂਟਸ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਉਪਰਾਲੇ ਨੂੰ ਭਾਈਚਾਰੇ ਦੀਆਂ ਸੱਭਿਆਚਾਰਕ ਸਾਂਝਾਂ ਮਜ਼ਬੂਤ ਕਰਨ ਤੇ ਕਲਾਕਾਰਾਂ ਦੇ ਯੋਗਦਾਨ ਦੀ ਕਦਰ ਵਧਾਉਣ ਵੱਲ ਇਕ ਕਦਮ ਦੱਸਿਆ ਗਿਆ। Sydney Pic02 ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਨਮਸਤਕ ਹੋਣ ਮੌਕੇ ਅਨੁਰਾਧਾ ਪੌਡਵਾਲ।
ਪਿਛਲੀ ਖ਼ਬਰ ਦਿਵਯ ਧਰਮ ਯੱਗ ਦਿਵਸ ਸਮਾਗਮ ਆਰੰਭ ਅਗਲੀ ਖ਼ਬਰ ਗਲੇਨਵੁੱਡ ਵਿਖੇ ਸਾਲਾਨਾ ਅੰਤਰ-ਧਰਮ ਕਾਨਫਰੰਸ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।